ਭਗਵੰਤ ਮਾਨ ਵਲੋਂ ਰੈਲੀ ਵਿੱਚ ਖੁਦ ਬੁਲਾਏ ਦੋਸਤ ਦੀ ਰਸਤੇ 'ਚ ਮੌਤ | Punjab News

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨਸਾ ਵਿੱਚ ਆਮ ਆਦਮੀ ਪਾਰਟੀ ਦੀ ਬਿਜਲੀ ਨੂੰ ਲੈ ਕੇ ਕੀਤੀ ਗਈ ਰੈਲੀ ਤੋਂ ਬਾਅਦ ਵਾਪਸ ਜਾ ਰਹੇ ਭਗਵੰਤ ਮਾਨ ਦੇ ਕਰੀਬੀ ਦੋਸਤ ਨਵਨੀਤ ਸਿੰਘ

Bhagwant Mann friend death stray animals

ਮਾਨਸਾ : ਮਾਨਸਾ ਵਿੱਚ ਆਮ ਆਦਮੀ ਪਾਰਟੀ ਦੀ ਬਿਜਲੀ ਨੂੰ ਲੈ ਕੇ ਕੀਤੀ ਗਈ ਰੈਲੀ ਤੋਂ ਬਾਅਦ ਵਾਪਸ ਜਾ ਰਹੇ ਭਗਵੰਤ ਮਾਨ ਦੇ ਕਰੀਬੀ ਦੋਸਤ ਨਵਨੀਤ ਸਿੰਘ ਦੀ ਪਿੰਡ ਖਿਆਲਾ ਦੇ ਕੋਲ ਅਵਾਰਾ ਪਸ਼ੂਆਂ ਦੇ ਕਾਰਨ ਮੌਤ ਹੋ ਗਈ। ਦੱਸਣਯੋਗ ਹੈ ਕਿ ਨਵਨੀਤ ਨੂੰ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਉੱਤੇ ਰੈਲੀ ਲਈ ਬੁਲਾਇਆ ਸੀ। 

ਮ੍ਰਿਤਕ ਦੇ ਪਰਿਵਰ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਇਸ ਬਾਰੇ ਵਿੱਚ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੇ ਮਾਨਸਾ ਹਸਪਤਾਲ ਆਉਣਾ ਜ਼ਰੂਰੀ ਨਾ ਸੱਮਝਿਆ। ਦੂਜੇ ਪਾਸੇ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਦੇ ਕੋਲ ਨਵਨੀਤ ਸਿੰਘ ਨਾਮੀ ਨੌਜਵਾਨ ਬਾਇਕ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅਚਾਨਕ ਅਵਾਰਾ ਪਸ਼ੂਆਂ ਤੋਂ ਬਚਾਅ ਕਰਦਾ ਕਰਦਾ ਦਰਖ਼ਤ ਨਾਲ ਟਕਰਾ ਗਿਆ ਅਤੇ ਉਸਦੀ ਦੀ ਮੌਤ ਹੋ ਗਈ।

ਚੋਣ ਪ੍ਰਚਾਰ ਦੌਰਾਨ ਸਾਰਿਆਂ ਦਾ ਧਿਆਨ ਰੱਖਣ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਆਪਣੇ ਹੀ ਦੋਸਤ ਨੂੰ ਖੁਦ ਬੁਲਾਕੇ ਆਖਰੀ ਵਾਰ ਉਨ੍ਹਾਂ ਦਾ ਮੂੰਹ ਦੇਖਣ ਵੀ ਨਾ ਆਏ। ਭਗਵੰਤ ਮਾਨ ਪ੍ਰਤੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਨਾਰਾਜ਼ਗੀ ਉਨ੍ਹਾਂ ਦੇ ਅਥਰੂ ਸਾਫ਼ ਜ਼ਾਹਿਰ ਕਰ ਰਹੇ ਹਨ। ਰਹੀ ਗੱਲ ਅਵਾਰਾ ਪਸ਼ੂਆਂ ਦੀ ਜਿਨ੍ਹਾਂ ਕਾਰਨ ਲੋਕਾਂ ਦਾ ਮਰਨਾ ਇੱਕ ਖੇਡ ਬਣ ਗਿਆ ਹੈ ਪਰ ਪ੍ਰਸ਼ਾਸ਼ਨ ਲੰਮੀਆਂ ਤਾਣਕੇ ਸੁੱਤਾ ਪਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।