ਰਾਫ਼ੇਲ ਲਈ ਭਾਰਤੀ ਖਜ਼ਾਨੇ 'ਚੋਂ ਪੈਸੇ ਚੋਰੀ ਕੀਤੇ ਗਏ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਫ਼ੇਲ ਲਈ ਭਾਰਤੀ ਖਜ਼ਾਨੇ 'ਚੋਂ ਪੈਸੇ ਚੋਰੀ ਕੀਤੇ ਗਏ : ਰਾਹੁਲ

IMAGE

ਨਵੀਂ ਦਿੱਲੀ, 22 ਅਗੱਸਤ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਰਾਫ਼ੇਲ ਜਹਾਜ਼ ਸੌਦੇ ਨੂੰ ਲੈ ਕੇ ਸਰਕਾਰ 'ਤੇ ਨਵੇਂ ਸਿਰੇ ਤੋਂ ਨਿਸ਼ਾਨਾ ਸਾਧਿਆ ਜਿਸ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਪੀਯੂਸ਼ ਗੋਇਲ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਇਸ ਮੁੱਦੇ 'ਤੇ ਲੜਨ ਲਈ ਰਾਹੁਲ ਨੂੰ ਸੱਦਾ ਦਿਤਾ ਜਾਦਾਂ ਹੈ।  
ਰਾਹੁਲ ਗਾਂਧੀ ਨੇ ਇਕ ਖ਼ਬਰ ਦੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, “''ਰਾਫ਼ੇਲ (ਸੌਦੇ) 'ਚ ਭਾਰਤੀ ਖ਼ਜ਼ਾਨੇ 'ਚੋਂ ਪੈਸੇ ਚੋਰੀ ਕੀਤੇ ਗਏ”।'' ਕਾਂਗਰਸ ਨੇਤਾ ਨੇ ਮਹਾਤਮਾ ਗਾਂਧੀ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ, “ਸੱਚ ਇਕ ਹੈ, ਤਰੀਕੇ ਬਹੁਤ ਹਨ।''
ਉਨ੍ਹਾਂ ਨੇ ਜਿਸ ਖ਼ਬਰ ਦਾ ਹਵਾਲਾ ਦਿਤਾ ਉਸ ਮੁਤਾਬਕ, ਨਿਯੰਤਰਣ ਅਤੇ ਆਡੀਟਰ ਜਨਰਲ (ਕੈਗ) ਨੇ ਰਖਿਆ 'ਆਫਸੈੱਟ' ਠੇਕਿਆਂ ਬਾਰੇ ਅਪਣੀ 'ਪਰਫ਼ਾਰਮੈਂਸ ਆਡਿਟ' ਰੀਪੋਰਟ ਸਰਕਾਰ ਨੂੰ ਸੌਂਪ ਦਿਤੀ ਹੈ ਜਿਸ 'ਚ ਰਾਫ਼ੇਲ ਜਹਾਜ਼ਾਂ ਦੀ ਖ਼ਰੀਦ ਦੇ ਸਬੰਧ 'ਚ ਕਿਸੇ 'ਆਫਸੈੱਟ' ਇਕਰਾਰਨਾਮੇ ਦਾ ਜ਼ਿਕਰ ਨਹੀਂ ਹੈ।
ਰਾਹੁਲ ਗਾਂਧੀ 'ਤੇ ਪਲਟਵਾਰ ਕਰਦਿਆਂ ਰੇਲਵੇ ਮੰਤਰੀ ਗੋਇਲ ਨੇ ਟਵੀਟ ਕੀਤਾ, “ਰਾਹੁਲ ਗਾਂਧੀ ਦੇ ਬਹੁਤ ਸਾਰੇ ਸਾਥੀ ਨਿਜੀ ਤੌਰ 'ਤੇ ਕਹਿੰਦੇ ਹਨ ਕਿ ਰਾਫ਼ੇਲ ਨੂੰ ਅਪਣੇ ਪਿਤਾ ਦੇ ਪਾਪ ਧੋਣ ਲਈ ਰਾਹੁਲ ਗਾਂਧੀ ਦੀ ਜੋ ਲਾਲਸਾ  ਹੈ, ਉਸ ਨਾਲ ਪਾਰਟੀ ਨੂੰ ਨੁਕਸਾਨ ਪਹੁੰਚ ਰਿਹਾ ਹੈ।'' ਪਰ ਜੇ ਕੋਈ ਅਪਣੇ ਹੀ ਵਿਨਾਸ਼ ਦੀ ਉਡੀਕ ਕਰ ਰਿਹਾ ਹੈ, ਤਾਂ ਅਸੀਂ ਸ਼ਿਕਾਇਤ ਕਰਨ ਵਾਲੇ ਕੌਣ ਹਾਂ?'' ਉਨ੍ਹਾਂ ਕਿਹਾ, “ਅਸੀਂ ਰਾਹੁਲ ਗਾਂਧੀ ਨੂੰ ਰਾਫ਼ੇਲ ਮੁੱਦੇ 'ਤੇ 2024 ਦੀ ਚੋਣ ਲੜਨ ਲਈ ਸੱਦਾ ਦਿੰਦੇ ਹਾਂ।''
ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੇ ਰਾਫੇਲ ਜਹਾਜ਼ ਸੌਦੇ ਨੂੰ ਮੁੱਖ ਮੁੱਦਾ ਬਣਾਇਆ ਸੀ ਅਤੇ ਇਸ ਬਾਰੇ ਨਰਿੰਦਰ ਮੋਦੀ 'ਤੇ ਸਖ਼ਤ ਹਮਲਾ ਬੋਲਿਆ ਸੀ। ਉਸ ਚੋਣ 'ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। (ਪੀਟੀਆਈ)