ਮੋਗਾ 'ਚ ਅੱਜ ਫਿਰ ਲਹਿਰਾਇਆ ਖਾਲਿਸਤਾਨੀ ਝੰਡਾ, ਸ਼ਹਿਰ ਵਿਚ ਸਨਸਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਵਿਚ ਝੰਡਾ ਲਹਿਰਾਉਣ ਦਾ ਹੈ ਤੀਜਾ ਮਾਮਲਾ

File Photo

ਮੋਗਾ- ਮੋਗਾ ਵਿਚ ਇਕ ਵਾਰ ਫਿਰ ਖਾਲਸਤਾਨੀ ਝੰਡਾ ਲਹਿਰਾਇਆ ਗਿਆ ਹੈ। ਦਰਅਸਲ ਅੱਜ ਸਵੇਰੇ ਮੋਗਾ ਕੋਟਕਪੁਰਾ ਬਾਈਪਾਸ ਦੇ ਓਵਰ ਬ੍ਰਿਜ 'ਤੇ ਕੁਝ ਨੌਜਵਾਨਾਂ ਵਲੋਂ ਖਾਲਿਸਤਾਨੀ ਝੰਡਾ ਲਹਿਰਾਏ ਜਾਣ 'ਤੇ ਇਕ ਵਾਰ ਫ਼ਿਰ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 7.30 ਵਜੇ ਜਦੋਂ ਇਕ ਨੌਜਵਾਨ ਨੇ ਇਹ ਦੇਖਿਆ ਤਾਂ ਉਸ ਨੇ ਸ਼ਿਵਸੈਨਾ ਹਿੰਦ ਨੈਸ਼ਨਲ ਯੂਥ ਵਿੰਗ ਦੇ ਪ੍ਰਧਾਨ ਨੂੰ ਕਿਹਾ ਕਿ ਉਨ੍ਹਾਂ ਨੇ ਪੁਲ ਦੇ ਹੇਠਾਂ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ,

ਜਿਸ ਤੋਂ ਬਾਅਦ ਸੂਤਰਾਂ ਨੇ ਕਿਹਾ ਕਿ ਦੋ ਕਰਮਚਾਰੀ ਬਿਨ੍ਹਾਂ ਵਰਦੀ ਦੇ ਆਏ ਅਤੇ ਝੰਡੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵਲੋਂ ਹੁਣ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਜ਼ਿਲ੍ਹੇ 'ਚ ਝੰਡਾ ਲਹਿਰਾਉਣ ਦਾ ਇਹ ਤੀਜਾ ਮਾਮਲਾ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਅਗਸਤ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਛੱਤ 'ਤੇ ਕਿਸੇ ਨੇ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਅਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਸੀ। ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਸ਼ਰਾਰਤੀਆਂ ਵਲੋਂ ਕੀਤੀ ਗਈ ਇਸ ਹਰਕਤ ਕਰਕੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ।

 

ਇਸ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਝੰਡਾ ਲਹਿਰਾਇਆ ਗਿਆ ਸੀ ਪਰ ਉਸ ਉੱਪਰ ਖਾਲਿਸਤਾਨ ਨਹੀਂ ਲਿਖਿਆ ਹੋਇਆ ਸੀ ਇਸ ਤੋਂ ਬਾਅਦ ਅੱਜ ਕੋਟਕਪੂਰਾ ਬਾਈਪਾਸ ਸੁਪਰ ਬਣੇ ਓਵਰ ਬਰਿੱਜ ਤੇ ਝੰਡਾ ਲਹਿਰਾਇਆ ਗਿਆ ਜਿਸ ਉੱਪਰ ਖ਼ਾਲਿਸਤਾਨ ਛਪਿਆ ਹੋਇਆ ਸੀ ਇਸ ਕਰ ਕੇ ਸ਼ਹਿਰ ਵਿਚ ਹੁਣ ਸਨਸਨੀ ਦਾ ਮਾਹੌਲ ਹੈ।