ਰੋਜ਼ਾਨਾ ਆ ਸਕਦੇ ਹਨ 4 ਲੱਖ ਕੋਰੋਨਾ ਮਾਮਲੇ, 2 ਲੱਖ ਆਈ.ਸੀ.ਯੂ ਬੈੱਡ ਰੱਖੇ ਜਾਣ ਤਿਆਰ

ਏਜੰਸੀ

ਖ਼ਬਰਾਂ, ਪੰਜਾਬ

ਰੋਜ਼ਾਨਾ ਆ ਸਕਦੇ ਹਨ 4 ਲੱਖ ਕੋਰੋਨਾ ਮਾਮਲੇ, 2 ਲੱਖ ਆਈ.ਸੀ.ਯੂ ਬੈੱਡ ਰੱਖੇ ਜਾਣ ਤਿਆਰ

image

ਨਵੀਂ ਦਿੱਲੀ, 22 ਅਗੱਸਤ : ਕੋਰੋਨਾ ਵਾਇਰਸ ਦੀ ਲਾਗ ਦੀ ਦੂਜੀ ਲਹਿਰ ਕਾਰਨ ਦੇਸ਼ ਅਤੇ ਵਿਸ਼ਵ ਵਿਚ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਤ ਹੋਏ ਸਨ | ਭਾਰਤ ਵਿੱਚ ਵੀ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਸੀ | ਹੁਣ ਕੋਰੋਨਾ ਲਾਗ ਦੀ ਤੀਜੀ ਲਹਿਰ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਇਸ ਦੌਰਾਨ, ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਪਿਛਲੇ ਮਹੀਨੇ ਸਰਕਾਰ ਨੂੰ  ਕੋਰੋਨਾ ਦੀ ਲਾਗ ਨਾਲ ਨਜਿੱਠਣ ਲਈ ਕੱੁਝ ਸੁਝਾਅ ਦਿਤੇ ਸਨ | ਇਹ ਕਿਹਾ ਗਿਆ ਸੀ ਕਿ ਭਵਿੱਖ ਵਿਚ ਹਰ 100 ਕੋਰੋਨਾ ਵਾਇਰਸ ਸੰਕਰਮਣ ਮਾਮਲਿਆਂ ਵਿਚੋਂ 23 ਕੇਸਾਂ ਨੂੰ  ਹਸਪਤਾਲ ਵਿਚ ਭਰਤੀ ਹੋਣ ਦੇ ਪ੍ਰਬੰਧ ਕੀਤੇ ਜਾਣ ਬਾਰੇ ਕਿਹਾ ਹੈ |

ਨੀਤੀ ਆਯੋਗ ਦੀ ਇਕ ਰਿਪੋਰਟ ਅਨੁਸਾਰ, ਨੀਤੀ ਆਯੋਗ ਨੇ ਸਤੰਬਰ 2020 ਵਿਚ ਦੂਜੀ ਲਹਿਰ ਤੋਂ ਪਹਿਲਾਂ ਵੀ ਅਨੁਮਾਨ ਲਗਾਏ ਗਏ ਸਨ ਪਰ ਇਹ ਅਨੁਮਾਨ ਇਸ ਤੋਂ ਕਿਤੇ ਜ਼ਿਆਦਾ ਹੈ | ਉਸ ਸਮੇਂ, ਨੀਤੀ ਆਯੋਗ ਦੁਆਰਾ ਗੰਭੀਰ/ਦਰਮਿਆਨੇ ਗੰਭੀਰ ਲਛਣਾਂ ਵਾਲੇ ਲਗਭਗ 20 ਫ਼ੀ ਸਦੀ ਮਰੀਜ਼ਾਂ ਨੂੰ  ਹਸਪਤਾਲ ਵਿਚ ਦਾਖ਼ਲ ਹੋਣ ਦੀ ਜ਼ਰੂਰਤ ਬਾਰੇ ਦਸਿਆ ਗਿਆ ਸੀ |  ਕੋਵਿਡ -19 ਦੀ ਦੂਜੀ ਲਹਿਰ ਤੋਂ ਬਾਅਦ ਵੱਡੀ ਗਿਣਤੀ ਵਿਚ ਹਸਪਤਾਲਾਂ ਦੇ ਬੈਡ ਵਖਰੇ ਪੱਧਰ 'ਤੇ ਕਰਨ ਦੀ ਸਿਫ਼ਾਰਸ਼ ਇਸ ਸਾਲ ਅਪ੍ਰੈਲ-ਜੂਨ ਵਿਚ ਦੇਖੇ ਗਏ ਪੈਟਰਨ 'ਤੇ ਅਧਾਰਤ ਹੈ | ਰਿਪੋਰਟ ਅਨੁਸਾਰ 1 ਜੂਨ ਨੂੰ  ਅਪਣੇ ਸਿਖਰ 'ਤੇ, ਜਦੋਂ ਦੇਸ਼ ਵਿਆਪੀ ਸਰਗਰਮ ਕੇਸਾਂ ਦਾ ਭਾਰ 18 ਲੱਖ ਸੀ, 10 ਸੂਬਿਆਂ ਵਿਚ 21.74 ਫ਼ੀ ਸਦੀ ਕੇਸਾਂ ਵਿਚ ਵੱਧ ਤੋਂ ਵੱਧ ਕੇਸਾਂ ਦੇ ਨਾਲ ਹਸਪਤਾਲ ਵਿਚ ਦਾਖ਼ਲ ਹੋਣਾ ਜ਼ਰੂਰੀ ਸੀ | ਇਨ੍ਹਾਂ ਵਿਚੋਂ 2.2 ਫ਼ੀ ਸਦੀ ਨੂੰ  ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ |
 ਨੀਤੀ ਆਯੋਗ ਦਾ ਕਹਿਣਾ ਹੈ ਕਿ ਸਾਨੂੰ ਇਸ ਤੋਂ ਵੀ ਭੈੜੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ | ਕਮਿਸ਼ਨ ਨੇ ਇਕ ਦਿਨ ਵਿਚ 4 ਤੋਂ 5 ਲੱਖ ਕੋਰੋਨਾ ਕੇਸਾਂ ਦਾ ਅਨੁਮਾਨ ਲਗਾਇਆ ਹੈ | ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਮਹੀਨੇ ਤਕ 2 ਲੱਖ ਆਈਸੀਯੂ ਬੈੱਡ ਤਿਆਰ ਕੀਤੇ ਜਾਣੇ ਚਾਹੀਦੇ ਹਨ | ਇਨ੍ਹਾਂ ਵਿਚੋਂ 1.2 ਲੱਖ ਆਈਸੀਯੂ ਬਿਸਤਰੇ ਵੈਂਟੀਲੇਟਰਾਂ ਦੇ ਨਾਲ, 7 ਲੱਖ ਬਿਨਾਂ ਆਈਸੀਯੂ ਹਸਪਤਾਲ ਦੇ ਬਿਸਤਰੇ (ਜਿਨ੍ਹਾਂ ਵਿਚੋਂ 5 ਲੱਖ ਆਕਸੀਜਨ ਬੈੱਡ) ਅਤੇ 10 ਲੱਖ ਕੋਵਿਡ ਆਈਸੋਲੇਸ਼ਨ ਕੇਅਰ ਬੈੱਡ ਹੋਣੇ ਚਾਹੀਦੇ ਹਨ |
 ਸਤੰਬਰ 2020 ਵਿਚ ਦੂਜੀ ਲਹਿਰ ਤੋਂ ਕੱੁਝ ਮਹੀਨੇ ਪਹਿਲਾਂ ਸਮੂਹ ਨੇ ਅਨੁਮਾਨ ਲਗਾਇਆ ਕਿ 100 ਵਿਚੋਂ 20 ਸਕਾਰਾਤਮਕ ਮਾਮਲਿਆਂ ਵਿਚ ਹਸਪਤਾਲ ਵਿਚ ਦਾਖ਼ਲ ਹੋਣ ਦੀ ਜ਼ਰੂਰਤ ਪਵੇਗੀ | ਇਸ ਵਿਚ, ਤਿੰਨ ਨੂੰ  ਆਈਸੀਯੂ ਵਿਚ ਦਾਖ਼ਲ ਹੋਣਾ ਪਵੇਗਾ | ਦੂਜੇ ਗ਼ੈਰ-ਲੱਛਣ ਵਾਲੇ ਮਾਮਲਿਆਂ ਲਈ, ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇਨ੍ਹਾਂ ਵਿਚੋਂ 50 ਨੂੰ  ਸੱਤ ਦਿਨਾਂ ਲਈ ਕੋਰੋਨਾ ਕੇਅਰ ਸੈਂਟਰ ਵਿਚ ਵੱਖ ਰਹਿਣ ਦੀ ਜ਼ਰੂਰਤ ਹੋਵੇਗੀ, ਜਦੋਂ ਕਿ ਬਾਕੀ ਘਰ ਰਹਿ ਸਕਦੇ ਹਨ | (ਏਜੰਸੀ)

ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਆਏ 30,948 ਨਵੇਂ ਮਾਮਲੇ
ਨਵੀਂ ਦਿੱਲੀ, 22 ਅਗੱਸਤ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,948 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਵਿਚਕਾਰ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਰਿਕਵਰੀ ਦਰ ਵਧ ਕੇ 97.57 ਫ਼ੀ ਸਦੀ ਹੋ ਗਈ ਹੈ | ਦੇਸ਼ 'ਚ ਸਨਿਚਰਵਾਰ  52 ਲੱਖ, 23 ਹਜ਼ਾਰ 612 ਲੋਕਾਂ ਨੂੰ  ਕੋਰੋਨਾ ਦੇ ਟੀਕੇ ਲਗਾਏ ਗਏ ਅਤੇ ਹੁਣ ਤਕ 58 ਕਰੋੜ, 14 ਲੱਖ 89 ਹਜ਼ਾਰ 377 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ | ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 30948 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ 3 ਕਰੋੜ, 24 ਲੱਖ 24 ਹਜ਼ਾਰ 234 ਹੋ ਗਿਆ ਹੈ | 
 ਇਸ ਦੌਰਾਨ 38 ਹਜ਼ਾਰ, 487 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਮਾਰੀ ਨੂੰ  ਮਾਤ ਦੇਣ ਵਾਲਿਆਂ ਦੀ ਕੁਲ ਗਿਣਤੀ ਵਧ ਕੇ 16 ਲੱਖ, 36 ਹਜ਼ਾਰ 469 ਹੋ ਗਈ ਹੈ | ਇਸੇ ਸਮੇਂ 'ਚ ਸਰਗਰਮ ਮਾਮਲੇ 7,942 ਘਟ ਕੇ ਤਿੰਨ ਲੱਖ, 53 ਹਜ਼ਾਰ 398 ਰਹਿ ਗਏ ਹਨ | ਇਸ ਦੌਰਾਨ 403 ਮਰੀਜ਼ਾੰ ਦੀ ਮੌਤ ਹੋਣ ਨਾਲ ਮਿ੍ਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ, 34 ਹਜ਼ਾਰ 367 ਹੋ ਗਿਆ ਹੈ | ਦੇਸ਼ 'ਚ ਸਰਗਰਮ ਮਾਮਲਿਆਂ ਦੀ ਦਰ ਘਟ ਕੇ 1.09 ਫ਼ੀ ਸਦੀ, ਰਿਕਵਰੀ ਦਰ ਵਧ ਕੇ 97.57 ਫ਼ੀ ਸਦੀ ਅਤੇ ਮੌਤ ਦਰ 1.34 ਫ਼ੀ ਸਦੀ ਹੈ | (ਏਜੰਸੀ)