ਕਿਤੇ ਸੁਖਬੀਰ ਨੂੰ  ਦਿੱਲੀ ਭਾਜਪਾ ਦਾ ਇਸ਼ਾਰਾ ਤਾਂ ਨਹੀਂ?

ਏਜੰਸੀ

ਖ਼ਬਰਾਂ, ਪੰਜਾਬ

ਕਿਤੇ ਸੁਖਬੀਰ ਨੂੰ  ਦਿੱਲੀ ਭਾਜਪਾ ਦਾ ਇਸ਼ਾਰਾ ਤਾਂ ਨਹੀਂ?

image

ਮਾਮਲਾ ਭਾਜਪਾਈਆਂ ਵਲੋਂ ਅਕਾਲੀ ਦਲ 'ਚ ਸ਼ਾਮਲ ਹੋਣ ਦਾ

ਮੁੱਲਾਂਪੁਰ ਦਾਖਾ, 22 ਅਗੱਸਤ (ਰਾਜ ਜ਼ੋਸੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਅਪਣੀ ਪਾਰਟੀ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ  ਪਾਰਟੀ 'ਚ ਸ਼ਾਮਲ ਕਰਨਾ ਇਕ ਵੱਡੀ ਸ਼ਾਜ਼ਸ ਦਾ ਹਿੱਸਾ ਤਾਂ ਨਹੀਂ ਹੈ?
ਜ਼ਿਕਰਯੋਗ ਹੈ ਕਿ ਜੇਕਰ ਪਿਛਲਾ ਰਾਜਨੀਤਕ ਹਿਸਾਬ ਕਿਤਾਬ ਲਗਾਇਆ ਜਾਵੇ ਤਾਂ ਸਾਹਮਣੇ ਸਪਸ਼ਟ ਵਿਖਾਈ ਦੇ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਤੋੜ ਵਿਛੋੜਾ ਕਿਸਾਨਾਂ ਲਈ ਬਣਾਏ ਕੇਂਦਰ ਨੇ ਤਿੰਨ ਕਾਨੂੰਨਾਂ ਦੇ ਚਲਦਿਆਂ ਅਕਾਲੀ ਦਲ ਨੇ ਪਹਿਲਾਂ ਹਮਾਇਤ ਦੇਣ ਅਤੇ ਫਿਰ ਕਾਨੂੰਨਾਂ ਦਾ ਵਿਰੋਧ ਕਰਦਿਆਂ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੇ ਭਾਜਪਾ ਨਾਲੋਂ ਨਾਤਾ ਤੋੜਨਾ ਇਕ ਤਰ੍ਹਾਂ ਲੋਕਾਂ ਨੂੰ  ਮੂਰਖ ਬਣਾਉਣ ਵਾਲੀ ਗੱਲ ਵੀ ਲਗਦੀ ਹੈ | 
ਇਸ ਸਬੰਧੀ ਸਿਆਸੀ ਪੰਡਤਾਂ ਦੀ ਗੱਲ ਮੰਨ ਲਈਏ ਤਾਂ ਅਕਾਲੀ ਦਲ ਦੇ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਦੀ ਭਾਜਪਾ ਨੂੰ  ਅੰਦਰੋਗਤੀ ਇਹ ਸਲਾਹ ਹੈ ਕਿ ਭਾਜਪਾ ਨੂੰ  ਲੋਕ ਸਾਹਮਣੇ ਵੇਖਣਾ ਪਸੰਦ ਨਹੀਂ ਕਰਦੇ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ  ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨਾ ਕਿਤੇ ਦਿੱਲੀ ਦੇ ਆਲ੍ਹਾ ਭਾਜਪਾ ਆਗੂਆਂ ਅਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਹੋਈ ਗੱਲਬਾਤ ਦਾ ਸਿੱਟਾ ਤਾਂ ਨਹੀਂ? ਕਿਉਂਕਿ ਕਿਸਾਨੀ ਮੋਰਚੇ ਦੇ ਚਲਦਿਆਂ ਅਕਾਲੀ-ਭਾਜਪਾ ਗਠਜੋੜ ਟੁੱਟਿਆ, ਅਵਾਰਡ ਵਾਪਸ ਹੋਇਆ, ਕੁਰਸੀ ਵਾਪਸ ਲੈ ਲਈ ਆਦਿ | ਉਪੰਰਤ ਹੁਣ ਜਿਹੜੀ ਅਪਣੀ ਡਿੱਗੀ ਹੋਈ ਸਾਖ਼ ਨੂੰ  ਬਚਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ  ਇਹ ਗੱਲ ਸਾਫ਼ ਪਤਾ ਹੈ ਕਿ ਬਗੈਰ ਹਿੰਦੂਆਂ ਤੋਂ ਉਨ੍ਹਾਂ ਦੀ ਦਾਲ ਨਹੀਂ ਗਲਣੀ | 
ਇਸ ਸਬੰਧੀ ਰਾਜਸੀ ਮਾਹਰਾਂ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਦਿੱਲੀ ਵਾਲਿਆਂ ਦੀ ਸਹਿਮਤੀ ਨਾਲ ਪੰਜਾਬ ਦੇ ਭਾਜਪਾ ਆਗੂਆਂ ਨੂੰ  ਚੋਰ ਮੋਰੀ ਰਾਹੀ ਬਾਦਲ ਦਲ ਅੰਦਰ ਸ਼ਾਮਲ ਕਰਾ ਕੇ ਕੀ ਪਤਾ ਕੋਈ ਵਿਊਾਤਬੰਦੀ ਬਣਾਈ ਹੋਵੇ | 
ਰਾਜਸੀ ਮਾਹਰਾਂ ਦਾ ਕਹਿਣਾ ਹੈ ਕਿ ਸਖਬੀਰ ਸਿੰਘ ਬਾਦਲ ਨੇ ਅੰਦਰ ਖਾਤੇ ਗੱਲਬਾਤ ਕੀਤੀ ਹੋਉਗੀ ਜਿਵੇਂ ਕਿ ਹੁਣ ਪੰਜਾਬ ਦੇ ਹਾਲਾਤ ਹਨ ਰਾਜ ਭਾਗ ਉਦਾਂ ਤਾਂ ਨਹੀਂ ਆ ਰਿਹਾ ਤੇ ਬਸਪਾ ਵਾਲੇ ਪਾਸਿਉਂ ਅਤੇ ਭਾਜਪਾ ਵਾਲੇ ਬੰਦੇ ਪਾਰਟੀ ਵਿਚ ਰਲਾ ਕੇ, ਉਨ੍ਹਾਂ ਦੇ ਕੰਮ ਸਿਰੇ ਚੜ੍ਹ ਸਕਦਾ ਹੈ |