ਪੰਜਾਬ ਪੁਲਿਸ ’ਚ ਸਬ-ਇੰਸਪੈਕਟਰਾਂ ਤੇ ਕਾਂਸਟੇਬਲਾਂ ਦੀ ਭਰਤੀ ਲਈ ਹੋਵੇਗੀ ਕੰਪਿਊਟਰ ਅਧਾਰਤ ਪ੍ਰੀਖਿਆ
ਸਬ-ਇੰਸਪੈਕਟਰ ਦੀਆਂ 267 ਅਤੇ ਕਾਂਸਟੇਬਲ ਦੀਆਂ 2340 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ 24 ਸਤੰਬਰ ਤੋਂ 30 ਸਤੰਬਰ ਹੋਵੇਗੀ।
ਚੰਡੀਗੜ੍ਹ: ਪੰਜਾਬ ਪੁਲਿਸ ਦੇ ਟੈਕਨੀਕਲ ਅਤੇ ਸਪੋਰਟ ਸਰਵਿਸਿਜ਼ ਕੇਡਰ ਵਿਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ 'ਕੰਪਿਊਟਰ ਅਧਾਰਤ ਟੈਸਟ' ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਸਬ-ਇੰਸਪੈਕਟਰ ਦੀਆਂ 267 ਅਤੇ ਕਾਂਸਟੇਬਲ ਦੀਆਂ 2340 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ 24 ਸਤੰਬਰ ਤੋਂ 30 ਸਤੰਬਰ ਹੋਵੇਗੀ।
Notice
ਪੰਜਾਬ ਪੁਲਿਸ ਵੱਲੋਂ ਜਾਰੀ ਨੋਟਿਸ ਅਨੁਸਾਰ 9 ਸਤੰਬਰ 2021 ਦੇ ਇਸ਼ਤਿਹਾਰ ਰਾਹੀਂ ਪੰਜਾਬ ਪੁਲਿਸ ਦੇ ਟੈਕਨੀਕਲ ਅਤੇ ਸਪੋਰਟ ਸਰਿਵਿਸਜ਼ ਕੇਡਰ ਵਿਚ ਸਬ-ਇੰਸਪੈਕਟਰ (267 ਅਸਾਮੀਆਂ) ਅਤੇ ਕਾਂਸਟੇਬਲ (2340 ਅਸਾਮੀਆਂ) ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ।
Punjab police
ਇਸ ਦੇ ਤਹਿਤ ਪੰਜਾਬ ਪੁਲਿਸ ਦੇ ਟੈਕਨੀਕਲ ਐਂਡ ਸਪੋਰਟ ਸਰਿਵਿਸਜ਼ ਕੇਡਰ ਵਿਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਕੰਪਿਊਟਰ ਅਧਾਰਤ ਟੈਸਟ (CBT) ਮੋਡ ਵਿਚ ਪ੍ਰੀਖਿਆ 24 ਸਤੰਬਰ ਤੋਂ 20 ਸਤੰਬਰ ਤੱਕ ਹੋਵੇਗੀ। ਇਸ ਪ੍ਰੀਖਿਆ ਲਈ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾਣਗੇ। ਵਧੇਰੇ ਜਾਣਕਾਰੀ ਲਈ ਤੁਸੀਂ ਪੰਜਾਬ ਪੁਲਿਸ ਦੀ ਵੈੱਬਸਾਈਟ www.punjabpolice.gov.in 'ਤੇ ਜਾਣਕਾਰੀ ਲੈ ਸਕਦੇ ਹੋ।