Ramanjit Romi: ਰਮਨਜੀਤ ਰੋਮੀ ਨੂੰ ਪੰਜਾਬ ਲੈ ਕੇ ਆਈ ਪੁਲਿਸ, ਸਵੇਰੇ ਸਾਢੇ 3 ਵਜੇ ਕੋਰਟ ਅੱਗੇ ਕੀਤਾ ਪੇਸ਼, ਨਿਆਂਇਕ ਹਿਰਾਸਤ 'ਚ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ramanjit Romi: ਸਵੇਰੇ 3:30 ਵਜੇ ਨਾਭਾ 'ਚ ਡਿਊਟੀ ਮੈਜਿਸਟਰੇਟ ਦੇ ਅੱਗੇ ਕੀਤਾ ਪੇਸ਼ 

Ramanjit Romi sent to judicial custody

Ramanjit Romi sent to judicial custody: ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਨੂੰ ਪੁਲਿਸ ਰਾਤੋਂ ਰਾਤ ਪੰਜਾਬ ਲੈ ਕੇ ਆਈ। ਇਥੇ ਸਵੇਰੇ 3:30 ਵਜੇ ਨਾਭਾ ਦੇ ਰੈਸਟ ਹਾਊਸ ਵਿਖੇ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ। ਮਾਨਯੋਗ ਕੋਰਟ ਦੇ ਅਗਲੇ ਹੁਕਮਾਂ ਤੱਕ ਉਸ ਨੂੰ ਨਾਭਾ ਦੀ ਨਵੀਂ ਜੇਲ ਦੇ ਵਿੱਚ ਹੀ ਰੱਖਿਆ ਜਾਵੇਗਾ। ਨਵੀਂ ਜ਼ਿਲ੍ਹਾ ਜੇਲ੍ਹ ਤੋਂ ਪਹਿਲਾਂ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਅਮਰਜੀਤ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ।

ਰਮਨਜੀਤ ਸਿੰਘ ਰੋਮੀ ਦੇ ਵਕੀਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਸਰਕਾਰ ਅਤੇ ਹਾਂਗਕਾਂਗ ਸਰਕਾਰ ਵਿਚਕਾਰ ਇਕ ਸੰਧੀ ਹੋਈ ਹੈ ਜਿਸ ਦੇ ਮੁਤਾਬਿਕ ਰੋਮੀ ਨੂੰ ਨਿਆਂਇਕ ਹਿਰਾਸਤ ਵਿੱਚ ਹੀ ਭੇਜਿਆ ਜਾਣਾ ਸੀ ਅਤੇ ਜੱਜ ਸਾਹਿਬ ਵੱਲੋਂ ਉਸ ਸੰਧੀ ਨੂੰ ਦੇਖਦੇ ਹੋਏ ਰੋਮੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ

ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੁਆਰਾ ਜੋ ਇਲਜ਼ਾਮ ਰੋਮੀ ਦੇ ਉੱਪਰ ਲਗਾਏ ਗਏ ਹਨ ਕਿ ਰੋਮੀ ਦੁਆਰਾ ਹਥਿਆਰਾਂ ਅਤੇ ਪੈਸੇ ਦੀ ਫੰਡਿੰਗ ਦਾ ਇੰਤਜ਼ਾਮ ਕੀਤਾ ਗਿਆ ਸੀ ਇਸ ਸਬੰਧ ਵਿਚ ਅਜੇ ਤੱਕ ਕੋਈ ਸਬੂਤ ਪੁਲਿਸ ਦੁਆਰਾ ਪੇਸ਼ ਨਹੀਂ ਕੀਤੇ ਗਏ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਕਿਹੜੇ ਨਵੇਂ ਤੱਥ ਮਾਨਯੋਗ ਕੋਰਟ ਵਿਚ ਪੰਜਾਬ ਪੁਲਿਸ ਦੁਆਰਾ ਪੇਸ਼ ਕੀਤੇ ਜਾਂਦੇ ਹਨ। 

ਦੂਜੇ ਪਾਸੇ ਏਆਈਜੀ ਵਿਰਕ ਨੇ ਕਿਹਾ ਗਿਆ ਕਿ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਲੈ ਕੇ ਆਉਣਾ ਇਹ ਸਾਰੀ ਟੀਮ ਦਾ ਵਧੀਆ ਕੰਮ ਸੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਸਭ ਕੁਝ ਮਾਨਯੋਗ ਡੀਜੀਪੀ ਅਤੇ ਸੀਐਮ ਪੰਜਾਬ ਦੇ ਸਪੋਰਟ ਦੇ ਨਾਲ ਸੰਭਵ ਹੋਇਆ ਹੈ।