Sri Muktsar Sahib News: ਲੋਕਾਂ ਨੂੰ ਮਿਲ ਰਿਹਾ ਦੂਸ਼ਿਤ ਪਾਣੀ, 73 ਫੀਸਦ ਸੈਂਪਲ ਹੋਏ ਫੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਵੱਲੋਂ ਪਾਣੀ ਨੂੰ ਫਿਲਟਰ ਕਰਕੇ ਪੀਣ ਦੀ ਹਦਾਇਤ

People getting contaminated water, 75 percent samples failed

Sri Muktsar Sahib News: ਸ੍ਰੀ ਮੁਕਤਸਰ ਸਾਹਿਬ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਭਰੇ ਗਏ ਸਨ ਅਤੇ  73 ਫੀਸਦ ਸੈਂਪਲ ਫੇਲ੍ਹ ਹੋ ਗਏ ਹਨ। ਕਈ ਥਾਵਾਂ ਦਾ ਪਾਣੀ ਪੀਣ ਦੇ ਯੋਗ ਨਹੀਂ ਹੈ। ਸਿਹਤ ਵਿਭਾਗ ਵੱਲੋਂ ਪਾਣੀ ਨੂੰ ਫਿਲਟਰ ਕਰਕੇ ਪੀਣ ਦੀ ਹਦਾਇਤ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਪਾਣੀ ਵਿੱਚ ਕੋਲੋਰੋਨਾਈਜਡ ਪਾ ਕੇ ਸਾਫ ਕੀਤਾ ਜਾ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੀ ਟੀਮ ਸਮੇਂ ਸਮੇਂ ਤੇ ਵੱਖ ਵੱਖ ਜਨਤਕ ਥਾਵਾਂ ਤੋਂ, ਸਕੂਲਾਂ, ਹੋਟਲਾਂ, ਢਾਬਿਆਂ ਤੋਂ ਪੀਣ ਵਾਲੇ ਪਾਣ. ਦੇ ਸੈਂਪਲ ਭਰਦੀ ਰਹਿੰਦੀ ਹੈ। ਉਕਤ 6 ਮਹੀਨਿਆਂ ਵਿਚ 45 ਪੀਣ ਵਾਲੇ ਪਾਣੀ ਦੇ ਸੈਂਪਲ ਟੀਮ ਵੱਲੋਂ ਭਰੇ ਗਏ ਜਿੰਨ੍ਹਾਂ ਵਿਚੋਂ 33 ਸੈਂਪਲ ਫੇਲ੍ਹ ਪਾਏ ਗਏ । ਫੇਲ੍ਹ ਪਾਏ ਗਏ ਸੈਂਪਲਾਂ ਵਿਚ ਜਲਘਰ, ਨਹਿਰਾਂ ਦੇ ਨਾਲ ਲੱਗੇ ਨਲਕਿਆਂ, ਸਕੂਲਾਂ ਅਤੇ ਕੁਝ ਨਿੱਜੀ ਸਥਾਨਾਂ ਦੇ ਸੈਂਪਲ ਵੀ ਹਨ।

ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਨੂੰ ਫਿਲਟਰ ਕਰਕੇ ਪੀਓ ਜਾਂ ਇਸ ਨੂੰ ਗਰਮ ਕਰਕੇ ਹੀ ਪੀਤਾ ਜਾਵੇ। ਵਿਭਾਗ ਦਾ ਕਹਿਣਾ ਹੈ ਕਿ ਪਾਣੀ ਦੇ ਸੋਮਿਆ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਵਿੱਚ ਪਾਣੀ ਨੂੰ ਗਰਮ ਕਰਕੇ ਹੀ ਪੀਣਾ ਚਾਹੀਦਾ ਹੈ ਤਾਂ ਇਸ ਵਿਚੋਂ ਕੀਟਾਣੂ ਖਤਮ ਹੋ ਜਾਣ।