Baldev Singh Sirsa News : ਵੱਡੀ ਖਬਰ : ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ 'ਤੇ ਸਫ਼ਰ ਕਰਨ ਤੋਂ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Baldev Singh Sirsa News : ਸ੍ਰੀ ਸਾਹਿਬ ਪਹਿਨਣ ਕਾਰਨ ਮੈਟਰੋ ਰੇਲ 'ਚ ਨਹੀਂ ਕਰਨ ਦਿੱਤਾ ਸਫ਼ਰ

ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ 'ਤੇ ਸਫਰ ਕਰਨ ਤੋਂ ਰੋਕਿਆ

Baldev Singh Sirsa News in Punjabi : ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦਿੱਲੀ ’ਚ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ ’ਚ ਸਫ਼ਰ ਕਰਨ ਤੋਂ ਰੋਕਿਆ ਗਿਆ ਹੈ।  ਬਲਦੇਵ ਸਿੰਘ ਸਿਰਸਾ ਨੂੰ  ਦਿੱਲੀ ਰੇਲਵੇ ਮੈਟਰੋ ’ਚ  ਕਿਰਪਾਨ ਪਹਿਨਣ ਕਾਰਨ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ । ਬਲਦੇਵ ਸਿੰਘ ਸਿਰਸਾ ਨੂੰ ਦਿੱਲੀ ਤੋਂ  ਬੰਗਲਾ ਸਾਹਿਬ ਜਾਣਾ ਸੀ। ਸਿਰਸਾ ਨੇ ਗੁੱਸੇ ਵਿਚ ਆ ਕਿਹਾ ਕਿ ਆਜ਼ਾਦ ਭਾਰਤ ਵਿਚ ਸਿੱਖਾਂ ਨਾਲ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ । ਜਦ  ਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਵਲੋਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬੀ ਕਿਥੇ ਜਾਣ, ਕੀ ਸਿੱਖਾਂ ਲਈ ਵੱਖਰੇ ਕਾਨੂੰਨ ਹੈ। ਅਸੀਂ ਕਿੱਥੇ ਜਾਈਏ। ਇਸ ਮੌਕੇ ਸਿਰਸਾ ਵਲੋਂ ਰੇਲਵੇ ਸਟੇਸ਼ਨ ਤੋਂ ਵੀਡੀਓ ਵੀ ਬਣਾਈ ਗਈ।  

ਇਸੇ ਤਰ੍ਹਾਂ ਇੱਕ ਮਾਮਲੇ ਵਿਚ ਹਰਿਆਣਾ ’ਚ ਇੱਕ ਵਿਦਿਆਰਥੀ ਨੂੰ  ਕਕਾਰ ਪਹਿਨਣ ਕਰਕੇ ਪੇਪਰ ਦੇਣ ਤੋਂ ਰੋਕਿਆ ਗਿਆ ਸੀ । 

ਦੂਜਾ ਮਾਮਲਾ ਦਿੱਲੀ ਦੇ ਲਾਲ ਕਿਲ੍ਹੇ ਵਿਖੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਮੌਕੇ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਪ੍ਰੋਗਰਾਮ ਦੌਰਾਨ  ਲਾਲ ਕਿਲੇ ਵਿੱਚ ਅੰਦਰ ਇਸ ਕਰਕੇ ਨਹੀਂ ਜਾਣ ਦਿੱਤਾ ਕਿਉਂਕਿ ਉਨ੍ਹਾਂ ਨੇ ਕਿਰਪਾਨ ਪਾਈ ਹੋਈ ਸੀ। 

 (For more news apart from Baldev Singh Sirsa stopped from travelling on Metro Rail News in Punjabi, stay tuned to Rozana Spokesman)