Kiratpur Sahib News:  ਚੰਡੀਗੜ੍ਹ-ਮਨਾਲੀ ਮੁੱਖ ਮਾਰਗ 'ਤੇ ਕੈਂਟਰ ਨੇ ਸਕੂਟੀ ਨੂੰ ਮਾਰੀ ਟੱਕਰ, ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਏਮਜ਼ ਕੋਠੀਪੁਲਾ ਬਿਲਾਸਪੁਰ ਭੇਜ ਦਿਤਾ। 

Chandigarh-Manali main road Accident Kiratpur Sahib News

Chandigarh-Manali main road Accident Kiratpur Sahib News:  ਚੰਡੀਗੜ੍ਹ-ਮਨਾਲੀ ਮੁੱਖ ਮਾਰਗ ’ਤੇ ਕੈਂਟਰ ਨੇ ਸਕੂਟਰੀ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ ਸਕੂਟਰੀ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੇਲਵੇ ਕੰਪਨੀ ਦੇ ਕਰੈਸ਼ਰ ’ਤੇ ਕੰਮ ਕਰਦੇ ਰਫ਼ੀਕ ਮੁਹੰਮਦ (47) ਪੁੱਤਰ ਸਦੀਕ ਦੀਨ ਨਿਵਾਸੀ ਪਿੰਡ ਜਕਾਤ ਖਾਨਾ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ) ਅਪਣੇ ਸਾਥੀ ਸੁਨੀਲ ਕੁਮਾਰ (32) ਪੁੱਤਰ ਕਮਲ ਦੇਵ ਨਿਵਾਸੀ ਪਿੰਡ ਬਰੂਆ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ) ਨਾਲ ਸਕੂਟਰੀ ’ਤੇ ਜਾ ਰਹੇ ਸਨ।

ਹਿਮਾਚਲ ਪ੍ਰਦੇਸ਼ ਤੋਂ ਸੇਬ ਲੋਡ ਕਰ ਕੇ ਪੰਜਾਬ ਵਲ ਆ ਰਹੇ ਕੈਂਟਰ ਨੇ ਸਕੂਟੀ ਨੂੰ ਟੱਕਰ ਮਾਰ ਦਿਤੀ।  ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਏਮਜ਼ ਕੋਠੀਪੁਲਾ ਬਿਲਾਸਪੁਰ ਭੇਜ ਦਿਤਾ। 

ਸ੍ਰੀ ਕੀਰਤਪੁਰ ਸਾਹਿਬ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ