Sri Muktsar Sahib News : ਸ੍ਰੀ ਮੁਕਤਸਰ ਸਾਹਿਬ 'ਚ 15 ਸਾਲਾ ਬੱਚੇ ਦੀ ਮੌਤ, CCTV ਤਸਵੀਰਾਂ ਦੇਖ ਕੇ ਖੜ੍ਹੇ ਹੋ ਜਾਣਗੇ ਰੌਂਗਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sri Muktsar Sahib News : ਵਾਲੀਬਾਲ ਖੇਡਦੇ ਸਮੇਂ ਅਚਾਨਕ ਡਿੱਗਿਆ ਥੱਲ੍ਹੇ, ਦੋਸਤਾਂ ਨੇ ਪਹੁੰਚਾਇਆ ਹਸਪਤਾਲ, ਡਾਕਟਰਾਂ ਨੇ ਮ੍ਰਿਤਕ ਐਲਾਨਿਆ 

ਸ੍ਰੀ ਮੁਕਤਸਰ ਸਾਹਿਬ 'ਚ 15 ਸਾਲਾ ਬੱਚੇ ਦੀ ਮੌਤ, CCTV ਤਸਵੀਰਾਂ ਦੇਖ ਕੇ ਖੜ੍ਹੇ ਹੋ ਜਾਣਗੇ ਰੌਂਗਟੇ

Sri Muktsar Sahib News in Punjabi : ਸ੍ਰੀ ਮੁਕਤਸਰ ਸਾਹਿਬ ਤੋਂ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 15 ਸਾਲਾ ਬੱਚੇ ਵਾਲੀਬਾਲ ਖੇਡਦੇ ਸਮੇਂ ਮੌਤ ਹੋ ਗਈ ਹੈ। ਮ੍ਰਿਤਕ ਦੀ ਮਨਵੀਰ ਸਿੰਘ ਵਜੋਂ ਹੋਈ ਹੈ। ਦੋਸਤਾਂ  ਮੁਤਾਬਕ ਮ੍ਰਿਤਕ ਦੀ ਮਨਵੀਰ ਵਾਲੀਬਾਲ ਖੇਡਦੇ ਸਮੇਂ ਅਚਾਨਕ ਥੱਲ੍ਹੇ ਡਿੱਗ ਗਿਆ। ਬੇਹੋਸ਼ ਹੋਣ ਮਗਰੋਂ ਦੋਸਤਾਂ ਨੇ ਉਸ  ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਚੈੱਕਅੱਪ ਮਗਰੋਂ ਮਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।  

ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਬੱਚਾ ਮਨਵੀਰ ਖੇਡਦੇ ਸਮੇਂ ਅਚਾਨਕ ਡਿੱਗਦੇ ਨਜ਼ਰ ਆ ਰਿਹਾ ਹੈ ਅਤੇ ਉਸਦੇ ਦੋਸਤ ਉਸ ਨੂੰ ਚੱਕ ਕੇ ਲਿਜਾਂਦੇ ਨਜ਼ਰ ਆ ਰਹੇ ਹਨ।  ਮੌਤ ਦੇ ਕਾਰਨਾਂ ਦਾ ਅਜੇ ਨਹੀਂ ਖੁਲਾਸਾ ਨਹੀਂ ਹੋਇਆ । 

ਦੱਸ ਦੇਈਏ ਕਿ ਮਨਵੀਰ ਸਿੰਘ ਨੌਂਵੀ ਜਮਾਤ ਦਾ ਵਿਦਿਆਰਥੀ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ।  

 (For more news apart from  Death 15-year-old boy in Sri Muktsar Sahib News in Punjabi, stay tuned to Rozana Spokesman)