Bathinda News : ਬਠਿੰਡਾ ਦੀ ਸਰਹੰਦ ਨਹਿਰ 'ਤੇ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਮੁਠਭੇੜ, ਪੁਲਿਸ ਨੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : ਮੁਠਭੇੜ ਦੌਰਾਨ 1 ਮੁਲਜ਼ਮ ਹੋਇਆ ਜ਼ਖ਼ਮੀ, ਮੋਟਰਸਾਈਕਲ ਤੇ ਇੱਕ ਪਿਸਤੌਲ ਬਰਾਮਦ, ਪਿਛਲੇ ਦਿਨੀਂ ਇੱਕ ਮਹਿਲਾ ਤੋਂ ਕੀਤੀ ਸੀ ਲੁੱਟ

ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਮੁਠਭੇੜ

Bathinda News in Punjabi :  ਪਿਛਲੇ ਦਿਨੀਂ ਇਹਨਾਂ ਲੁਟੇਰਿਆਂ ਵੱਲੋਂ ਇੱਕ ਮਹਿਲਾ ਦੇ ਨਾਲ ਸਨੈਚਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ। ਅੱਜ ਜਦੋਂ ਹੀ ਇਹਨਾਂ ਦੀ ਪੁਲਿਸ ਨੇ ਪਿੱਛਾ ਕੀਤਾ ਤਾਂ ਸੰਤਪੁਰ ਤੋਂ ਫ਼ਰਾਰ ਹੋ ਕੇ ਬਠਿੰਡਾ ਦੀ ਸਰਹੰਦ ਨਹਿਰ  ਵਾਲੇ ਪਾਸੇ ਚਲੇ ਗਏ। ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਲੁਟੇਰੇ ਨੇ ਪੁਲਿਸ ’ਤੇ ਹੀ ਫ਼ਾਇਰਿੰਗ ਕਰ ਦਿੱਤੀ ਅਤੇ ਪੁਲਿਸ ਵੱਲੋਂ ਜਵਾਬੀ ਫ਼ਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਲੱਤ ’ਤੇ ਗੋਲੀ ਵੱਜੀ।

ਪੁਲਿਸ  ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੌਕੇ ਵਾਰਦਾਤ ’ਤੇ ਮੋਟਰਸਾਈਕਲ ਅਤੇ ਇੱਕ ਪਿਸਤੋਲ ਵੀ ਪੁਲਿਸ ਨੇ ਬਰਾਮਦ ਕੀਤਾ ਉਹਨਾਂ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 

 (For more news apart from  Encounter between police and robbers on Sirhind Canal in Bathinda, police arrest 2 robbers News in Punjabi, stay tuned to Rozana Spokesman)