ਉਬਲੇ ਆਲੁ ਵੀ ਹਨ ਸਰੀਰ ਲਈ ਵਰਦਾਨ, ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਬਲੇ ਆਲੁ ਵੀ ਹਨ ਸਰੀਰ ਲਈ ਵਰਦਾਨ, ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖ਼ਤਮ

image


ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਆਲੂ ਖਾਣ ਨਾਲ ਭਾਰ ਵਧਦਾ ਹੈ ਜਾਂ ਮੋਟਾਪਾ ਹੁੰਦਾ ਹੈ। ਇਸੇ ਲਈ ਉਹ ਆਲੂਆਂ ਤੋਂ ਬਣੀ ਕਿਸੇ ਵੀ ਸਬਜ਼ੀ ਦੀ ਵਰਤੋਂ ਨਹੀਂ ਕਰਦੇ। ਆਦਿਵਾਸੀਆਂ ਦਾ ਮੰਨਣਾ ਹੈ ਕਿ ਆਲੂ ਖਾਣ ਨਾਲ ਮੋਟਾਪਾ ਨਹੀਂ ਵਧਦਾ, ਸਗੋਂ ਉਸ ਨੂੰ ਤਲਣ ਲਈ ਵਰਤੇ ਜਾਣ ਵਾਲੇ ਘਿਉ, ਤੇਲ ਆਦਿ ਕਾਰਨ ਮੋਟਾਪਾ ਵਧਦਾ ਹੈ।
ਆਲੂਆਂ ਵਿਚ ਕਾਰਬੋਹਾਈਡ੍ਰੇਟ ਤੋਂ ਇਲਾਵਾ ਮੌਜੂਦ ਪੋਸ਼ਕ ਤੱਤ ਅਤੇ ਫ਼ਾਈਬਰ ਪਾਚਣ ਕਿਰਿਆ ਨੂੰ ਤੰਦਰੁਸਤ ਬਣਾਉਂਦੇ ਹਨ। ਆਲੂ ਸਟ੍ਰੇਸ ਹਾਰਮੋਨਜ਼ ਨੂੰ ਰਿਲੀਜ਼ ਹੋਣ ਤੋਂ ਰੋਕਦਾ ਹੈ। ਆਲੂਆਂ ਵਿਚ ਸਟਾਰਚ, ਮੈਗਨੀਸ਼ੀਅਮ, ਫ਼ਾਸਫ਼ੋਰਸ, ਆਇਰਨ ਅਤੇ ਜ਼ਿੰਕ ਵੀ ਹੁੰਦਾ ਹੈ। ਫ੍ਰਾਈਡ ਆਲੂ ਖਾਣ ਨਾਲ ਭਾਰ ਵਧਦਾ ਹੈ, ਉਬਾਲ ਕੇ ਆਲੂ ਖਾਣ ਨਾਲ ਭਾਰ ਹਮੇਸ਼ਾ ਘਟਦਾ ਹੈ।
ਪੱਥਰੀ ਦੀ ਸਮੱਸਿਆ: ਜਦੋਂ ਗੁਰਦੇ ਵਿਜ ਪੱਥਰੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਵੱਖ-ਵੱਖ ਡਾਕਟਰ ਕੋਲ ਜਾਂਦੇ ਹਨ, ਪਰ ਕਿਤੋਂ ਵੀ ਫ਼ਾਇਦਾ ਨਹੀਂ ਹੁੰਦਾ। ਉਬਲੇ ਆਲੂ ਪੱਥਰੀ ਦੀ ਸਮੱਸਿਆ ਨੂੰ ਖ਼ਤਮ ਕਰ ਦਿੰਦੇ ਹਨ। ਪੱਥਰੀ ਹੋਣ 'ਤੇ ਆਲੂਆਂ ਦਾ ਸੇਵਨ ਮਦਦਗਾਰ ਹੁੰਦਾ ਹੈ। ਜਦੋਂ ਮੂੰਹ ਵਿਚ ਛਾਲੇ ਹੁੰਦੇ ਹਨ, ਉਦੋਂ ਨਾ ਤਾਂ ਸਹੀ ਤਰੀਕੇ ਨਾਲ ਬੋਲਿਆ ਜਾਂਦਾ ਹੈ ਅਤੇ ਨਾ ਹੀ ਕੁੱਝ ਖਾਧਾ ਜਾਂਦਾ ਹੈ। ਉਬਲੇ ਆਲੂ ਖਾਣ ਨਾਲ ਇਹ ਸਮੱਸਿਆ ਦੂਰ ਹੁੰਦੀ ਹੈ। ਆਲੂ ਮੂੰਹ ਵਿਚ ਛਾਲਿਆਂ ਦੀ ਸਮੱਸਿਆ ਨੂੰ ਖ਼ਤਮ ਕਰਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ: ਆਲੂ ਵਿਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਲਈ ਉਬਲੇ ਆਲੂ ਜ਼ਰੂਰ ਖਾਣੇ ਚਾਹੀਦੇ ਹਨ। ਆਲੂ ਖਾਣ ਨਾਲ ਦਿਮਾਗ਼ੀ ਵਿਕਾਸ ਹੁੰਦਾ ਹੈ।
ਸੋਜ : ਉਬਲੇ ਆਲੂ ਖਾਣ ਨਾਲ ਸਰੀਰ ਅੰਦਰ, ਜੋ ਸੋਜ ਹੁੰਦੀ ਹੈ, ਉਹ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਉਬਲੇ ਆਲੂਆਂ ਵਿਚ ਮੌਜੂਦ ਵਿਟਾਮਿਨ-ਸੀ, ਪੋਟਾਸ਼ੀਅਮ, ਵਿਟਾਮਿਨ-ਬੀ 6 ਅਤੇ ਹੋਰ ਖਣਿਜ ਪਦਾਰਥ ਅੰਤੜੀਆਂ ਅਤੇ ਪਾਚਨ-ਤੰਤਰ ਵਿਚ ਹੋਈ ਸੋਜਸ਼ ਨੂੰ ਘਟਾਉਂਦੇ ਹਨ। ਆਲੂ ਖਾਣ ਵਿਚ ਹਲਕੇ ਅਤੇ ਪਚਾਉਣ ਵਿਚ ਸੋਖੇ ਹੋਣ ਕਾਰਨ ਉਲਟੀਆਂ ਦੌਰਾਨ ਖ਼ਤਮ ਹੋਈ ਸ਼ਕਤੀ ਦੁਬਾਰਾ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਵਿਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ।