ਅੱਜ ਦੀਆਂ ਸਮੱਸਿਆਵਾਂ ਨਾਲ ਨਿਪਟਣ ਲਈ ਬਦਲਾਅ ਲਿਆਉਣਾ ਜ਼ਰੂਰੀ : ਮੋਦੀ ਸੰਯੁਕਤ ਰਾਸ਼ਟਰ ਦੀ 75 ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਦੀਆਂ ਸਮੱਸਿਆਵਾਂ ਨਾਲ ਨਿਪਟਣ ਲਈ ਬਦਲਾਅ ਲਿਆਉਣਾ ਜ਼ਰੂਰੀ : ਮੋਦੀ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ 'ਤੇ ਬੋਲੇ ਮੋਦੀ

image

ਨਵੀਂ ਦਿੱਲੀ, 22 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ 'ਤੇ ਸੋਮਵਾਰ ਦੇਰ ਰਾਤ ਸੰਯੁਕਤ ਰਾਸ਼ਟਰ ਦੀ ਇਕ ਉਚ ਪੱਧਰ 'ਤੇ ਬੈਠਕ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦਾ ਜ਼ੋਰ ਇਕ ਵਾਰ ਫਿਰ ਸੰਯੁਕਤ ਰਾਸ਼ਟਰ 'ਚ ਬਦਲਾਅ ਨੂੰ ਲੈ ਕੇ ਰਿਹਾ। ਮੋਦੀ ਨੇ ਕਿਹਾ ਕਿ ਅੱਜ ਦੀ ਦੁਨੀਆ 'ਚ ਨਵੀਆਂ ਚੁਣੌਤੀਆਂ ਹਨ। ਅਜਿਹੇ 'ਚ ਸੰਯੁਕਤ ਰਾਸ਼ਟਰ ਦੇ ਢਾਂਚੇ 'ਚ ਬਦਲਾਅ ਜ਼ਰੂਰੀ ਹੈ।
ਮੋਦੀ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਮੌਜੂਦਾ ਸਮੇਂ 'ਚ ਸੰਸਥਾ ਤੇ ਦੇਸ਼ਾਂ ਦੇ ਕੋਲ ਵਿਸ਼ਵਾਸ ਦੀ ਕਮੀ ਹੈ। ਅਜਿਹੇ 'ਚ ਸੰਯੁਕਤ ਰਾਸ਼ਟਰ ਨੂੰ ਅੱਗੇ ਆਉਣਾ ਪਵੇਗਾ ਪਰ ਉਹ ਬਿਨਾ ਬਦਲਾਅ ਦੇ ਸੰਭਵ ਨਹੀਂ, ਨਵੇਂ ਦੇਸ਼ਾਂ ਨੂੰ ਮੌਕਾ ਦੇਣਾ ਹੀ ਹੋਵੇਗਾ। ਅੱਜ ਦੇ ਸਮੇਂ 'ਚ ਜ਼ਰੂਰਤ ਹੈ ਕਿ ਹਰ ਦੇਸ਼ ਦੀ ਆਵਾਜ ਸੁਣੀ ਜਾਵੇ। ਮੋਦੀ ਨੇ ਅਪਣੇ ਸੰਬੋਧਨ 'ਚ ਕਿਹਾ ਕਿ 1945 ਤੋਂ ਬਾਅਦ ਇਸ 'ਚ ਬਦਲਾਅ ਨਹੀਂ ਹੋਇਆ। ਅਜਿਹੇ 'ਚ ਇਸ ਪੁਰਾਣੇ ਢਾਂਚੇ ਵੱਲ ਹੁਣ ਦੇਖਣਾ ਪਵੇਗਾ। ਪੀਐਮ ਨੇ ਹਾਲ ਹੀ 'ਚ ਸੰਯੁਕਤ ਰਾਸ਼ਟਰ ਦੁਆਰਾ ਕੀਤੇ ਗਏ ਰਿਫ਼ਾਰਮ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸੰਯੁਕਤ ਰਾਸ਼ਟਰ, ਜਨਰਲ ਅਸੈਂਬਲੀ, ਆਰਥਕ ਤੇ ਸਮਾਜਕ ਕਾਉਂਸਲ ਨੂੰ ਮਜ਼ਬੂਤ ਕਰਨ ਵੱਲ ਕਦਮ ਵਧਾਉਣਾ ਜ਼ਰੂਰੀ ਹੈ। (ਏਜੰਸੀ)