ਮਲਾਈਦਾਰ ਕੁਲਫ਼ੀ ਬਣਾਉ ਸਿਰਫ਼ ਅੱਧੇ ਕੱਪ ਦੁੱਧ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਲਾਈਦਾਰ ਕੁਲਫ਼ੀ ਬਣਾਉ ਸਿਰਫ਼ ਅੱਧੇ ਕੱਪ ਦੁੱਧ ਨਾਲ

image


ਗਰਮੀਆਂ ਵਿਚ ਢਿੱਡ (ਪੇਟ) ਨੂੰ ਠੰਢਕ ਪਹੁੰਚਾਉਣ ਲਈ ਵਖਰੀ-ਵਖਰੀ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਕਿ ਰਸ ਮਲਾਈ, ਮੈਂਗੋ ਸ਼ੇਕ, ਬਨਾਨਾ ਸ਼ੇਕ, ਆਈਸ ਕ੍ਰੀਮ, ਫਲੂਦਾ ਆਦਿ। ਗਰਮੀਆਂ ਦੇ ਮੌਸਮ ਵਿਚ ਠੰਢੀਆਂ ਚੀਜ਼ਾਂ ਖਾਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ ਅਤੇ ਜੇਕਰ ਇਹ ਠੰਢੀ ਚੀਜ਼ ਹੋਵੇ ਮਲਾਈਦਾਰ ਕੁਲਫ਼ੀ ਤਾਂ ਕੀ ਕਹਿਣਾ। ਆਉ ਜਾਣਦੇ ਹਾਂ ਕਿਵੇਂ ਬਣਾ ਸਕਦੇ ਹਾਂ ਗਰਮੀ ਵਿਚ ਮਲਾਈਦਾਰ ਕੁਲਫ਼ੀ।
ਸਮਗਰੀ : 1/2 ਕੱਪ ਦੁੱਧ, 1 ਚੁਟਕੀ ਕੇਸਰ, 1 ਕੌਲੀ ਮਲਾਈ, ਪੀਸੀ ਹੋਈ ਖੰਡ (ਸਵਾਦ ਅਨੁਸਾਰ), 2 ਛੋਟੇ ਚਮਚ ਅਲਾਇਚੀ ਪਾਊਡਰ, 5 ਬਾਰੀਕ ਕੱਟੇ ਹੋਏ ਬਦਾਮ, 10 ਬਾਰੀਕ ਕਟੇ ਹੋਏ ਪਿਸਤਾ ਦਾਣੇ।
ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਅੱਧਾ ਕੱਪ ਤੇਜ਼ ਗਰਮ ਦੁੱਧ ਲੈ ਲਉ ਅਤੇ ਇਸ ਵਿਚ ਕੇਸਰ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਉ। ਹੁਣ ਇਕ ਭਾਂਡੇ ਵਿਚ ਮਲਾਈ ਲੈ ਲਉ। ਇਸ ਨੂੰ ਚਮਚ ਨਾਲ ਚੰਗੀ ਤਰ੍ਹਾਂ ਫੈਂਟ ਲਉ ਜਿਸ ਨਾਲ ਇਸ ਵਿਚ ਕੋਈ ਵੀ ਗੰਢ ਨਾ ਬਚੇ। ਹੁਣ ਇਸ ਵਿਚ ਪੀਸੀ ਹੋਈ ਖੰਡ ਨੂੰ ਮਿਲਾ ਲਉ। ਇਸ ਤੋਂ ਬਾਅਦ ਕੇਸਰ ਵਾਲਾ ਦੁੱਧ, ਇਲਾਇਚੀ ਪਾਊਡਰ ਅਤੇ ਬਾਰੀਕ ਕੱਟਿਆ ਹੋਏ ਬਦਾਮ ਅਤੇ ਪਿਸਤਾ ਵੀ ਪਾਉ ਅਤੇ ਚੰਗੀ ਤਰ੍ਹਾਂ ਤੋਂ ਮਿਲਾ ਲਉ। ਹੁਣ ਇਸ ਤਿਆਰ ਮਿਸ਼ਰਣ ਨੂੰ ਕੁਲਫ਼ੀ ਦੇ ਭਾਂਡੇ ਵਿਚ ਪਾ ਲਉ ਅਤੇ ਫ਼੍ਰਿਜ ਵਿਚ 8 ਤੋਂ 10 ਘੰਟੇ ਲਈ ਰੱਖ ਦਿਉ। ਤੁਹਾਡੀ ਮਲਾਈਦਾਰ ਕੁਲਫ਼ੀ ਤਿਆਰ ਹੈ।