ਪੰਜਾ ਸਾਹਿਬ ਦੇ ਗ੍ਰੰਥੀ ਦੀ ਬੇਟੀ ਵਾਪਸ ਅਪਣੇ ਘਰ ਪਰਤੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾ ਸਾਹਿਬ ਦੇ ਗ੍ਰੰਥੀ ਦੀ ਬੇਟੀ ਵਾਪਸ ਅਪਣੇ ਘਰ ਪਰਤੀ

image

ਵਾਸ਼ਿੰਗਟਨ ਡੀ. ਸੀ., 22 ਸਤੰਬਰ (ਸੁਰਿੰਦਰ ਗਿੱਲ): ਪਾਕਿਸਤਾਨ ਦੀ ਸਿੱਖ ਲੜਕੀ ਨੂੰ ਕਲ ਬਰਾਮਦ ਕਰ ਲਿਆ ਗਿਆ ਅਤੇ ਦਰੂਲ ਅਮਨ ਵਿਖੇ ਮਾਪਿਆਂ ਕੋਲ ਪਹੁੰਚਾਇਆ ਗਿਆ। ਅੱਜ ਉਸ ਨੇ ਮੈਜਿਸਟ੍ਰੇਟ ਦੇ ਸਾਹਮਣੇ ਕਿਹਾ ਕਿ ਉਹ ਅਪਣੇ ਮਾਪਿਆਂ ਕੋਲ ਵਾਪਸ ਜਾਣਾ ਚਾਹੁੰਦੀ ਹੈ। ਲੜਕੀ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿਤਾ ਗਿਆ। ਜਿਸ 'ਤੇ ਸਿੱਖ ਕਮਿਊਨਿਟੀ ਸੈਂਟਰ ਅਮਰੀਕਾ ਦੇ ਮੁੱਖ ਬੁਲਾਰੇ ਨੇ ਪੰਜਾਬ (ਪਾਕਿਸਤਾਨ) ਸਰਕਾਰ ਦਾ ਧਨਵਾਦ ਕੀਤਾ ਹੈ।
ਜ਼ਿਲ੍ਹਾ ਪੁਲਿਸ ਵਿਭਾਗ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਪ੍ਰੈੱਸ ਬਿਆਨ ਜਾਰੀ ਕੀਤਾ ਅਤੇ ਸਾਡੇ ਮੁੱਖ ਬਿਊਰੋ ਡਾ. ਗਿੱਲ ਨੂੰ ਦਸਿਆ ਕਿ ਕੁੱਝ ਦਿਨ ਪਹਿਲਾਂ, ਹਸਨ ਅਬਦਾਲ ਸਿੱਖ ਪ੍ਰਵਾਰ ਨਾਲ ਸਬੰਧਤ 22 ਸਾਲਾ ਬੁਲਬੁਲ ਅਪਣੇ ਘਰੋਂ ਲਾਪਤਾ ਹੋ ਗਈ ਸੀ। ਸਥਾਨਕ ਪੁਲਿਸ ਨੇ ਉਸ ਵਿਰੁਧ ਨਿਯਮਾਂ ਅਨੁਸਾਰ ਕੇਸ ਦਰਜ ਕੀਤਾ ਸੀ। ਉਸ ਨੇ ਅਦਾਲਤ ਨੂੰ ਦਸਿਆ ਕਿ ਉਹ ਅਪਣੀ ਮਰਜ਼ੀ ਨਾਲ ਚਲੀ ਗਈ ਸੀ ਅਤੇ ਅਦਾਲਤ ਨੇ ਉਸ ਨੂੰ ਅੱਗੇ ਕਾਨੂੰਨੀ ਕਾਰਵਾਈ ਲਈ ਦਾਰੂਲ ਅਮਨ ਭੇਜ ਦਿਤਾ। ਬਾਅਦ ਵਿਚ, ਮਾਪਿਆਂ ਦੇ ਕਹਿਣ 'ਤੇ ਅਦਾਲਤ ਨੇ ਉਨ੍ਹਾਂ ਨੂੰ ਦਰੂਲ ਅਮਨ ਵਿਚ ਲੜਕੀ ਨੂੰ ਮਿਲਣ ਦੀ ਆਗਿਆ ਦਿਤੀ ਅਤੇ ਲੜਕੀ ਨੇ ਮੁਲਾਕਾਤ ਤੋਂ ਬਾਅਦ ਅਪਣੇ ਮਾਪਿਆਂ ਨਾਲ ਜਾਣ ਦੀ ਇੱਛਾ ਜ਼ਾਹਰ ਕੀਤੀ। ਜਿਸ 'ਤੇ ਅਦਾਲਤ ਦੇ ਹੁਕਮ ਨਾਲ ਉਸ ਨੂੰ ਅਪਣੇ ਮਾਪਿਆਂ ਨਾਲ ਭੇਜ ਦਿਤਾ ਗਿਆ ਹੈ। ਇਸ ਦੌਰਾਨ ਡੀ. ਪੀ. ਓ. ਅਟਕ ਨੇ ਸਈਅਦ ਖ਼ਾਲਿਦ ਹਮਦਾਨੀ ਸਿੱਖਾਂ ਅਤੇ ਲੜਕੀ ਦੇ ਮਾਪਿਆਂ ਨਾਲ ਸੰਪਰਕ ਰਖਿਆ ਅਤੇ ਉਨ੍ਹਾਂ ਨੂੰ ਪੂਰੀ ਕਾਨੂੰਨੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕੀਤੀ। ਸਿੱਖਾਂ ਨੇ ਅਟਕ ਪੁਲਿਸ ਦਾ ਪੂਰਾ ਸਹਿਯੋਗ ਦੇਣ ਲਈ ਧਨਵਾਦ ਕੀਤਾ। ਪ੍ਰਵਾਸੀ ਸਿੱਖਾਂ ਨੇ ਪਾਕਿਸਤਾਨ ਸਰਕਾਰ, ਕੋਰਟ ਤੇ ਪੁਲਿਸ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਸਿੱਖ ਲੜਕੀ ਦੀ ਹਰ ਪੱਖੋਂ ਹਿਫ਼ਾਜ਼ਤ ਕੀਤੀ ਹੈ।