ਮੁੱਖ ਮੰਤਰੀ ਚੰਨੀ ਦਾ ਫਿਰ ਦਿਖਿਆ ਵੱਖਰਾ ਅੰਦਾਜ਼, ਵਿਦਿਆਰਥੀਆਂ ਨਾਲ ਪੂਰੇ ਜੋਸ਼ 'ਚ ਪਾਇਆ ਭੰਗੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨਾਂ ਨੂੰ ਜੀਵਨ ਵਿੱਚ ਸੰਘਰਸ਼ ਕਰਨ ਅਤੇ ਅੱਗੇ ਵਧਣ ਦੀ ਕੀਤੀ ਅਪੀਲ

Chief Minister Channi

 

ਕਪੂਰਥਲਾ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਪੂਰਥਲਾ ਪਹੁੰਚੇ, ਜਿੱਥੇ ਇੱਕ ਵਾਰ ਫਿਰ ਉਨ੍ਹਾਂ ਦਾ ਵਿਲੱਖਣ ਅੰਦਾਜ਼ ਦੇਖਣ ਨੂੰ ਮਿਲਿਆ। ਦਰਅਸਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਸਵਾਗਤ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।

 ਹੋਰ ਵੀ ਪੜ੍ਹੋ: ਇੱਛਾਂ ਨਾਲ ਬਣਾਏ ਜਿਨਸੀ ਸਬੰਧ POCSO ਕਾਨੂੰਨ ਦੇ ਤਹਿਤ ਅਪਰਾਧ ਨਹੀਂ- ਕੋਲਕਾਤਾ ਹਾਈ ਕੋਰਟ

 

ਇਸ ਦੌਰਾਨ ਮੁੱਖ ਮੰਤਰੀ ਨੇ ਭੰਗੜਾ ਟੀਮ ਦੇ ਨਾਲ ਪੂਰੇ ਜੋਸ਼ ਨਾਲ ਭੰਗੜਾ ਪਾਇਆ। ਇੰਨਾ ਹੀ ਨਹੀਂ, ਉਹਨਾਂ ਨੇ ਭੰਗੜਾ ਟੀਮ ਨੂੰ ਜੱਫੀ ਵੀ ਪਾਈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਜੀਵਨ ਵਿੱਚ ਸੰਘਰਸ਼ ਕਰਨ ਅਤੇ ਅੱਗੇ ਵਧਣ ਦੀ ਅਪੀਲ ਕਰਦਾ ਹਾਂ।

 

 

ਮੈਂ ਪੰਜਾਬ ਨੂੰ ਅੱਗੇ ਲਿਜਾਣਾ ਚਾਹੁੰਦਾ ਹਾਂ। ਸਥਿਤੀ ਭਾਵੇਂ ਕੋਈ ਵੀ ਹੋਵੇ, ਸਾਨੂੰ ਰੁਕਣ ਦੀ ਲੋੜ ਨਹੀਂ ਹੈ। ਤ ਦੱਸ ਦੇਈਏ ਕਿ ਇਸ ਸਮੇਂ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਡਾ: ਬੀ ਆਰ ਅੰਬੇਡਕਰ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ।

 ਹੋਰ ਵੀ ਪੜ੍ਹੋ: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਤਿਉਹਾਰਾਂ ਦੇ ਸੀਜ਼ਨ 'ਚ ਮਹਿੰਗਾ ਹੋ ਸਕਦਾ ਹੈ LPG ਸਿਲੰਡਰ

 

 ਹੋਰ ਵੀ ਪੜ੍ਹੋ: ਹਰਿਆਣਾ 'ਚ ਵਾਪਰਿਆ ਹਾਦਸਾ, ਸਕੂਲ ਦੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 27 ਬੱਚੇ