ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਲਿਆ ਕਰੜੇ ਹੱਥੀਂ, ਦਿੱਤਾ ਕਰਾਰਾ ਜਵਾਬ 

ਏਜੰਸੀ

ਖ਼ਬਰਾਂ, ਪੰਜਾਬ

'ਸਿੱਧੂ ਤੇ ਇਮਰਾਨ ਦੀ ਦੋਸਤੀ ਕਰਕੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਕੀ ਅਜਿਹੀ ਦੋਸਤੀ ਗਲਤ ਹੈ?'

Navjot Kaur Sidhu

 

ਚੰਡੀਗੜ੍ਹ - ਕੈਪਟਨ ਅਮਰਿੰਦਰ ਵੱਲੋਂ ਬੀਤੇ ਦਿਨੀਂ ਨਵਜੋਤ ਸਿੱਧੂ ਤੇ ਇਮਰਾਨ ਖਾ਼ਨ ਦੀ ਦੋਸਤੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਹਲਚਲ ਪੈਦਾ ਹੋ ਗਈ ਹੈ। ਉਹਨਾਂ ਦੇ ਇਸ ਬਿਆਨ 'ਤੇ ਕਈ ਆਗੂ ਪ੍ਰਤੀਕਿਰਿਆ ਦੇ ਚੁੱਕੇ ਹਨ ਪਰ ਅੱਜ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਇਸ ਬਿਆਨ ਨੂੰ ਲੈ ਕਰੜੇ ਹੱਤੀਂ ਲਿਆ ਹੈ। ਉਹਨਾਂ ਕਿਹਾ ਕਿ ਇਹ ਹਰ ਵਿਅਕਤੀ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਇਕ ਕ੍ਰਿਕਟਰ ਰਿਹਾ ਹੈ ਤੇ ਇਮਰਾਨ ਖਾਨ ਨਾਲ ਉਹਨਾਂ ਨੇ ਕ੍ਰਿਕਟ ਖੇਡਿਆ, ਉਹਨਾਂ ਕਿਹਾ ਕਿ ਅੱਗੇ ਪਿੱਛੇ ਤਾਂ ਕੋਈ ਜਾਣਦਾ ਨੀ ਪਰ ਗਰਾਊਂਡ ਦੇ ਵਿਚ ਦੁਸ਼ਮਣ ਹੁੰਦੇ ਸੀ ਪਰ ਗਰਾਊਂਡ ਤੋਂ ਬਾਹਰ ਦੋਸਤ ਹੁੰਦੇ ਸੀ।

ਦੋਸਤ ਨੇ ਬੁਲਾਇਆ ਤੇ ਪਹਿਲੀ ਵਾਰ ਗਏ ਤੇ ਉਹਨਾਂ ਨੇ ਦੋਸਤੀ ਨਿਭਾਈ ਕਿ ਇਕ ਦੋਸਤ ਨੇ ਬੁਲਾਇਆ ਤਾਂ ਜਾਣਾ ਚਾਹੀਦਾ ਇਮਰਾਨ ਖ਼ਾਨ ਨੇ ਸਿਰੋਪਾਓ ਪਾਇਆ ਤੇ ਪੁੱਛਿਆ ਕਿ ਕੀ ਚਾਹੀਦਾ ਤੇ ਸਿੱਧੂ ਨੇ ਕਿਹਾ ਕਿ ਲਾਂਘਾ ਖੋਲ੍ਹਦੇ, ਇਸ ਤੋਂ ਇਲਾਵਾ ਕੋਈ ਦੂਜੀ ਗੱਲ ਨਹੀਂ ਹੋਈ। ਉਹਨਾਂ ਕਿਹਾ ਟਰੇਡ ਖੋਲ੍ਹਦੇ ਮੇਰੇ ਕਿਸਾਨ ਸੌਖੇ ਹੋ ਜਾਣਗੇ। ਕੀ ਉਸ ਸਮੇਂ ਉਹਨਾਂ ਨੇ ਪੰਜਾਬ ਦੇ ਖਿਲਾਫ਼ ਕੋਈ ਗੱਲ ਕਹੀ? ਲਾਂਘਾ ਖੁਲ੍ਹਣ ਨਾਲ ਸਾਰਾ ਦੇਸ਼ ਖੁਸ਼ ਹੋਇਆ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇ ਨਵਜੋਤ ਸਿੱਧੂ ਨੇ ਕੋਈ ਐਂਟੀ ਨੈਸ਼ਨਲ ਗੱਲ ਕੀਤੀ ਹੋਵੇ ਤੇ ਉਸ ਖਿਲਾਫ਼ ਸਬੂਤ ਹੈ ਤਾਂ ਤੁਸੀਂ ਤੁਰੰਤ ਉਹਨਾਂ ਨੂੰ ਤੁਰੰਤ ਜੇਲ੍ਹ 'ਚ ਬੰਦ ਕਰੋ ਲਿਖੋ ਸਬੂਤ ਸਮੇਤ ਅਮਿਤ ਸ਼ਾਹ ਨੂੰ ਚਿੱਟੀ ਤੇ ਕਰੋ ਬੰਦ। ਉਹਨਾਂ ਕਿਹਾ ਕਿ ਉਹ ਤਾਂ ਖੇਡਦਾ ਵੀ ਮਰ ਗਿਆ ਕਿ ਮੈਂ ਹਿੰਦੁਸਤਾਨ ਨੂੰ ਜਤਾਉਣਾ ਹੈ ਤੇ ਇਹ ਕੀ ਗੱਲਾਂ ਕਰਦੇ ਨੇ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਤੋਂ ਸਿਰਫ਼ ਗੁਰੂ ਨਾਨਕ ਦੀ ਧਰਤੀ ਦੀ ਮਿੱਟੀ ਤੇ ਸਿਰਫ਼ ਗੰਨੇ ਦੇ ਪੋਰੇ ਲੈ ਕੇ ਆਇਆ ਸੀ ਹੋਰ ਕੁੱਝ ਨਹੀਂ। ਇਸ ਤੋਂ ਇਲਾਵਾ ਨਵਜੋਤ ਕੌਰ ਸਿੱਧੂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਕਿਹਾ ਕਿ ਚਰਨਜੀਤ ਚੰਨੀ ਜੀ ਇਕ ਅਜਿਹੇ ਪਰਿਵਾਰ 'ਚੋਂ ਨੇ ਜੋ ਲਾਈਨ 'ਚ ਖੜ੍ਹੇ ਆਖਰੀ ਬੰਦੇ ਬਾਰੇ ਸੋਚਣਗੇ ਕਿ ਉਸ ਦੇ ਘਰ ਛੱਤ ਹੈ ਕਿ ਨਹੀਂ, ਰਾਸ਼ਨ ਹੈ, ਉਹਦੇ ਕੋਲ ਅਪਣੇ ਬੱਚੇ ਲਈ ਪੜ੍ਹਾਈ ਦੀ ਫੀਸ ਹੈ ਜਾਂ ਨਹੀਂ ਤੇ ਬਿਜਲੀ ਦਾ ਬਿੱਲ ਉਹ ਪਹਿਲਾਂ ਹੀ ਕਹਿ ਚੁੱਕੇ ਨੇ, ਪਾਣੀ ਦਾ ਬਿੱਲ ਵੀ ਤੇ ਸੀਵਰੇਜ ਦਾ ਵੀ। ਜੇ ਹੁਣ ਉਹਨਾਂ ਨੇ ਮੂੰਹ ਵਿਚੋਂ ਕੱਢਿਆ ਵੀ ਹੈ ਤੇ ਉਹ ਅਪਣੇ ਬੋਲਾਂ ਨੂੰ ਪੂਰਾ ਵੀ ਕਰਨਗੇ ਤੇ ਉਹਨਾਂ ਲਈ ਪੂਰਾ ਕਰਨਾ ਸੌਖਾ ਵੀ ਹੈ।