ਸੁਨਾਮ 'ਚ ਪਲਟੀ ਪ੍ਰਾਈਵੇਟ ਬੱਸ, ਸਵਾਰੀਆਂ ਗੰਭੀਰ ਰੂਪ ਵਿਚ ਹੋਈਆਂ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ

Private bus overturns in Sunam, passengers seriously injured

 

 

ਸੁਨਾਮ- ਛਾਜਲੀ ਰੋਡ ਵਿਖੇ ਅੱਜ ਸਵਾਰੀਆਂ ਨਾਲ ਭਰੀ ਹੋਈ ਇਕ ਬੱਸ ਪ੍ਰਾਈਵੇਟ ਬੱਸ ਅਚਾਨਕ ਪਲਟ ਗਈ। ਬੱਸ 'ਚ ਸਵਾਰ ਯਾਤਰੀ  ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੱਸ ਲਹਿਰਾਗਾਗਾ ਤੋਂ ਸੁਨਾਮ ਵੱਲ ਨੂੰ ਆ ਰਹੀ ਸੀ

ਸਵਾਰੀਆਂ ਨੇ ਦੱਸਿਆ ਕਿ ਡਰਾਈਵਰ ਨੇ ਅਚਾਨਕ ਬਰੇਕ ਲੱਗਾ ਦਿੱਤੇ, ਜਿਸ ਤੋਂ ਬਾਅਦ ਬੱਸ ਅਚਾਨਕ ਪਲਟ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਾਂਕਾਰੀ ਮਿਲਣ ’ਤੇ ਮੌਕੇ ’ਤੇ ਪੁਲਿਸ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਕਰਨ ਵਿਚ ਜੁੱਟ ਗਈ।