ਸੰਗਰੂਰ ਦਾ ਕਿਸਾਨ ਹਫ਼ਤਾਵਾਰੀ ਲਾਟਰੀ ਦਾ ਪਹਿਲਾ ਇਨਾਮ ਜਿੱਤੇ ਕੇ ਬਣਿਆ ਲੱਖਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

75 ਸਾਲਾ ਵਿਅਕਤੀ ਨੇ ਪੰਜਾਬ ਰਾਜ ਸ਼ੁੱਕਰਵਾਰ ਹਫ਼ਤਾਵਾਰੀ ਲਾਟਰੀ ਦਾ 75 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ

SANGRUR FARMER HARVESTS 'WEEKLY LOTTERY'

 

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪਾਪੜਾ ਦਾ ਇੱਕ ਕਿਸਾਨ ਪੰਜਾਬ ਸਟੇਟ ਡੀਅਰ 500 ਦੀ ਸ਼ੁੱਕਰਵਾਰ ਹਫ਼ਤਾਵਾਰੀ ਲਾਟਰੀ ਦਾ ਪਹਿਲਾ ਇਨਾਮ (75 ਲੱਖ ਰੁਪਏ) ਜਿੱਤ ਕੇ ਰਾਤੋ-ਰਾਤ ਲੱਖਪਤੀ ਬਣ ਗਿਆ। 

 

75 ਸਾਲਾ ਮੋਹਰ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਅਤੇ ਉਸਨੇ ਕਦੇ ਵੀ ਆਪਣੇ ਸੁਪਨੇ ਵਿੱਚ ਸੋਚਿਆ ਨਹੀਂ ਸੀ ਕਿ ਇੱਕ ਦਿਨ ਉਹ ਇੰਨਾ ਵੱਡਾ ਇਨਾਮ ਜਿੱਤ ਲਵੇਗਾ।

 ਇਹ ਵੀ ਪੜ੍ਹੋ: ਹਰਿਆਣਾ 'ਚ ਵਾਪਰਿਆ ਹਾਦਸਾ, ਸਕੂਲ ਦੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 27 ਬੱਚੇ

ਇਨਾਮੀ ਰਾਸ਼ੀ ਲੈਣ ਲਈ ਅੱਜ ਇੱਥੇ ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ ਉਪਰੰਤ ਖੁਸ਼ਕਿਸਮਤ ਜੇਤੂ ਨੇ ਵਡੇਰੀ ਉਮਰੇ ਇਸ ਅਸ਼ੀਰਵਾਦ ਲਈ ਪ੍ਰਮਾਤਮਾ ਦੀ ਸ਼ੁਕਰਾਨਾ ਕੀਤਾ। 

ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਜਲਦ ਹੀ ਉਸਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ।

  ਹੋਰ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਰਹਿੰਦੇ ਮੌਨਸੂਨ ਇਜਲਾਸ ਨੂੰ ਤੁਰੰਤ ਸੱਦਣ ਮੁੱਖ ਮੰਤਰੀ ਚੰਨੀ: ਹਰਪਾਲ ਚੀਮਾ

ਕੈਪਸ਼ਨ: ਪਹਿਲਾ ਇਨਾਮ ਜੇਤੂ ਮੋਹਰ ਸਿੰਘ (ਨੀਲੀ ਪੱਗ ਬੰਨ੍ਹੀ ਹੋਈ) ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਸਤਾਵੇਜ਼ ਸੌਂਪਦਾ ਹੋਇਆ।