ਸਤਲੁਜ ਦਰਿਆ ਦੇ ਪੁਲ਼ ’ਤੇ ਖੜ੍ਹੀ ਬੱਸ ’ਚ ਵੱਜਿਆ ਕੈਂਟਰ, ਬਾਡੀ ਕੱਟ ਕੇ ਕੱਢੀ ਡਰਾਈਵਰ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਤਿੰਦਰ ਕੁਮਾਰ ਪੁੱਤਰ ਰਾਧੇ ਸ਼ਿਆਮ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।

photo

 

ਰੂਪਨਗਰ-ਰੂਪਨਗਰ 'ਚ ਵੱਡਾ ਹਾਦਸਾ ਵਾਪਰਿਆ ਹੈ। ਨਵਾਂਸ਼ਹਿਰ ਰੋਡ ’ਤੇ ਰੂਪਨਗਰ ਬਾਈਪਾਸ ਦੇ ਸਤਲੁਜ ਦਰਿਆ ਦੇ ਪੁੱਲ਼ ’ਤੇ ਕੈਂਟਰ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਅੱਗੋ ਸਾਰਾ ਟੁੱਟ ਗਿਆ ਤੇ ਟੈਂਕਰ ਦੀ ਬਾਡੀ ਨੂੰ ਕੱਟ ਕੇ ਚਾਲਕ ਦੀ ਲਾਸ਼ ਕੱਢੀ ਗਈ। ਕੈਂਟਰ ਚਾਲਕ ਦੀ ਪਛਾਣ ਜਤਿੰਦਰ ਕੁਮਾਰ ਪੁੱਤਰ ਰਾਧੇ ਸ਼ਿਆਮ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਘਰ ਦੀ ਰਸੋਈ ਵਿਚ ਬਣਾਉ ਮਸ਼ਰੂਮ ਸੋਇਆ ਸਬਜ਼ੀ

ਥਾਣਾ ਸਿਟੀ ਰੂਪਨਗਰ ਨੇ ਡਰਾਈਵਰ ਦੇ ਰਿਸ਼ਤੇਦਾਰ ਰੋਹਿਤ ਨੇ ਦੱਸਿਆ ਕਿ ਰੂਪਨਗਰ ਦੇ ਸਤਲੁਜ ਦਰਿਆ ਦੇ ਪੁੱਲ਼ ’ਤੇ ਕੈਂਟਰ ਨੇ ਇਕ ਖੜ੍ਹੀ ਨਿੱਜੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਬੱਸ ਦੇ ਨਾ ਤਾਂ ਇੰਡੀਕੇਟਰ ਜਗ ਰਹੇ ਸੀ ਤੇ ਨਾ ਹੀ ਪਾਰਕਿੰਗ ਲਾਈਟ ਜਗਾਈ ਗਈ ਸੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਐਂਬੂਲੈਂਸ ਬੁਲਾਈ ਗਈ।

ਇਹ ਵੀ ਪੜ੍ਹੋ: ਬਦਲਦੇ ਮੌਸਮ 'ਚ ਜੇਕਰ ਤੁਹਾਨੂੰ ਹੁੰਦੈ ਬੁਖ਼ਾਰ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ  

ਡਰਾਈਵਰ ਜਤਿੰਦਰ ਕੈਂਟਰ ਦੇ ਵਿਚ ਹੀ ਫਸ ਗਿਆ ਜਿਸ ਨੂੰ ਕੈਂਟਰ ਦੀ ਬਾਡੀ ਕੱਟ ਕੇ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਐੱਸਐੱਚਓ ਰੂਪਨਗਰ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।