Jalandhar News : ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ 'ਚ 20 ਸਿੱਖ ਚਿਹਰੇ ਅਜ਼ਮਾ ਰਹੇ ਹਨ ਆਪਣੀ ਕਿਸਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News : ਕਈ ਹਲਕਿਆਂ `ਚ ਜਿੱਤ-ਹਾਰ ਦੀ ਚਾਬੀ ਸਿੱਖ ਵੋਟਰਾਂ ਦੇ ਹੱਥ ਹੋਣ ਕਾਰਨ ਦਿਲਚਸਪ ਬਣਿਆ ਚੋਣ ਦੰਗਲ

ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ 'ਚ ਚੋਣ ਲੜ ਰਹੇ ਸਿੱਖ ਚਿਹਰੇ

Jalandhar News : ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਤਿੰਨ ਪੜਾਵਾਂ 'ਚ ਹੋਣ ਜਾ ਰਹੀਆਂ ਵੋਟਾਂ ਦਾ ਪਹਿਲਾ ਪੜਾਅ ਬੇਸ਼ੱਕ ਖ਼ਤਮ ਹੋ ਚੁੱਕਾ ਹੈ ਪਰ ਦੂਸਰੇ ਤੇ ਤੀਸਰੇ ਪੜਾਅ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਰਾਜ ਦੀਆਂ 90 ਵਿਧਾਨ ਸਭਾ ਸੀਟਾਂ ਲਈ ਇਕ ਦਹਾਕੇ ਬਾਅਦ ਹੋਣ ਜਾ ਰਹੀਆਂ ਚੋਣਾਂ 'ਚ ਕਾਂਗਰਸ ਵਲੋਂ ਨੈਸ਼ਨਲ ਕਾਨਫ਼ਰੰਸ ਨਾਲ ਗੱਠਜੋੜ ਕਰਕੇ ਇਹ ਚੋਣਾਂ ਲੜੀਆਂ ਜਾ ਰਹੀਆਂ ਹਨ, ਜਦਕਿ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀ.ਡੀ.ਪੀ, ਭਾਜਪਾ ਤੋਂ ਵੱਖ ਹੋ ਕੇ ਆਪਣੇ ਬਲਬੂਤੇ ’ਤੇ ਚੋਣ ਮੈਦਾਨ ’ਚ ਉਤਰੀ ਹੈ।

ਇਹ ਵੀ ਪੜੋ : Punjab News : ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਸਰਕਾਰ ਦੀ ਵੱਡੀ ਚਿਤਾਵਨੀ, ਜ਼ਮੀਨੀ ਰਿਕਾਰਡ ’ਚ ਦਰਜ ਕੀਤੀ ਜਾਵੇਗੀ ‘ਰੈੱਡ ਐਂਟਰੀ’ 

ਇਸੇ ਤਰ੍ਹਾਂ ਇੰਜੀਨੀਅਰ ਰਾਸ਼ਿਦ ਦੀ ਅਵਾਮੀ ਇਤਿਹਾਦ ਪਾਰਟੀ ਤੋਂ ਇਲਾਵਾ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ (ਏ. ਪੀ. ਐਸ. ਸੀ.ਸੀ.) ਵਲੋਂ ਵੀ ਆਪੋ– ਆਪਣੇ ਉਮੀਦਵਾਰ ਚੋਣ ਮੈਦਾਨ `ਚ ਉਤਾਰੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ 'ਚ 20 ਸਿੱਖ ਚਿਹਰੇ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਉਮੀਦਵਾਰਾਂ 'ਚੋਂ ਬਹੁਤੇ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ, ਜਦਕਿ ਬਾਕੀ ਦੇ ਸਿੱਖ ਚਿਹਰੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

(For more news apart from 20 Sikh faces are trying their luck in the assembly elections of Jammu and Kashmir News in Punjabi, stay tuned to Rozana Spokesman)