ਜਾਣੋ ਕੌਣ ਹਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਵਜੋ ਚੁੱਕੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਦੀਪ ਸਿੰਘ ਮੁੰਡੀਆਂ ਬਣੇ ਕੈਬਨਿਟ ਮੰਤਰੀ

MLA Hardeep Singh Mundian took oath as Cabinet Minister

ਚੰਡੀਗੜ੍ਹ: ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਹੋਇਆ ਹੈ ਜਿਥੇ 4 ਮੰਤਰੀਆਂ ਨੂੰ ਕੈਬਨਿਟ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਉਥੇ ਹੀ 5 ਵਿਧਾਇਕ ਦੀ ਮੰਤਰੀ ਵਜੋਂ ਐਂਟਰੀ ਵੀ ਹੋ ਗਈ ਹੈ। ਚਾਰ ਮੰਤਰੀ ਬਲਕੌਰ ਸਿੰਘ, ਚੇਤਨ ਸਿੰਘ ਜੋੜੇਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੂੰ ਕੈਬਨਿਟ ਵਿੱਚ ਹਟਾ ਦਿੱਤਾ ਗਿਆ ਹੈ।


ਹੁਣ ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਡਾ.ਰਵਜੋਤ ਸਿੰਘ, ਤਰਨਪ੍ਰੀਤ ਸਿੰਘ ਸੌਂਦ ਅਤੇ ਮਹਿੰਦਰ ਭਗਤ ਸਮੇਤ ਪੰਜ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਹਰਦੀਪ ਸਿੰਘ ਮੁੰਡੀਆ ਦਾ ਪਿਛੋਕੜ

ਹਰਦੀਪ ਸਿੰਘ ਮੁੰਡੀਆ ਸਾਹਨੇਵਾਲ ਹਲਕੇ ਤੋਂ ਵਿਧਾਇਕ ਹਨ। ਪੰਜਾਬ ਵਿੱਚ 2022 ਵਿਚਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਬਹੁਮਤ ਨਾਲ ਜਿੱਤੇ ਸਨ।ਉਨ੍ਹਾਂ ਨੇ ਕਾਂਗਰਸ ਦੇ ਆਗੂ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ। ਮੁੰਡੀਆਂ ਦੇ ਹੱਕ ਵਿੱਚ 34.33 ਫੀਸਦ ਵੋਟਾਂ ਪਈਆ ਸਨ। ਹਰਦੀਪ ਸਿੰਘ ਮੁੰਡੀਆਂ ਆਪਣੇ ਇਲਾਕੇ ਵਿੱਚ ਹਰਮਨ ਪਿਆਰੇ ਲੀਡਰ ਹਨ ਅਤੇ ਉਹ ਸਿਆਸਤ ਵਿੱਚ ਕਾਫੀ ਸਮੇਂ ਤੋਂ ਐਕਟਿਵ ਸਨ।