ਲੁਧਿਆਣਾ ’ਚ ਯੂਥ ਕਾਂਗਰਸੀ ਆਗੂ ਦੇ ਭਰਾ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ
ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਅਮਿਤ ਕੁਮਾਰ ’ਤੇ ਚਲਾਈਆਂ ਗੋਲੀਆਂ
Youth Congress leader's brother shot dead in Ludhiana
ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਯੂਥ ਕਾਂਗਰਸੀ ਆਗੂ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਸ਼ਰਾਬ ਦੇ ਅਹਾਤੇ ਵਿਚ ਬੈਠੇ ਅਮਿਤ ਕੁਮਾਰ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਖੂਨ ਨਾਲ ਲੱਥਪੱਥ ਅਮਿਤ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਯੂਥ ਕਾਂਗਰਸੀ ਆਗੂ ਅਨੁਜ ਕੁਮਾਰ ਦਾ ਭਰਾ ਹੈ। ਇਹ ਘਟਨਾ ਸਾਹਨੇਵਾਲ ਹਲਕੇ ਦੇ ਨੰਦਪੁਰ ਸੂਏ ਨੇੜੇ ਵਾਪਰੀ। ਸਾਹਨੇਵਾਲ ਥਾਣੇ ਦੇ ਐਸਐਚਓ ਗੁਰਮੁਖ ਸਿੰਘ ਦੀ ਅਗਵਾਈ ਹੇਠ ਪੁਲਿਸ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।