ਡੇਂਗੂ ਬੁਖ਼ਾਰ ਦੇ ਕਾਰਨ, ਲੱਛਣ ਅਤੇ ਇਲਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਡੇਂਗੂ ਬੁਖ਼ਾਰ ਕਿਵੇਂ ਹੁੰਦਾ ਹੈ :- ਡੇਂਗੂ ਬੁਖ਼ਾਰ ਹਵਾ, ਪਾਣੀ, ਨਾਲ ਖਾਣ ਜਾਂ ਛੂਹਣ ਨਾਲ ਨਹੀਂ ਹੁੰਦਾ। ਡੇਂਗੂ ਬੁਖ਼ਾਰ ਨਰ/ਮਾਦਾ ਜਾਤੀ....

Yellow Fever Mosquito

ਡੇਂਗੂ ਬੁਖ਼ਾਰ ਦੇ ਕਾਰਨ, ਲੱਛਣ ਅਤੇ ਇਲਾਜ਼

ਮੋਹਾਲੀ (ਗੁਰਬਿੰਦਰ ਸਿੰਘ) : ਡੇਂਗੂ ਬੁਖ਼ਾਰ ਕਿਵੇਂ ਹੁੰਦਾ ਹੈ :- ਡੇਂਗੂ ਬੁਖ਼ਾਰ ਹਵਾ, ਪਾਣੀ, ਨਾਲ ਖਾਣ ਜਾਂ ਛੂਹਣ ਨਾਲ ਨਹੀਂ ਹੁੰਦਾ। ਡੇਂਗੂ ਬੁਖ਼ਾਰ ਨਰ/ਮਾਦਾ ਜਾਤੀ ਦੇ ‘Yellow fever mosquito’ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਬੁਖ਼ਾਰ ਹੈ ਅਤੇ ਉਸ ਵਿਅਕਤੀ ਨੂੰ ਇਹ ਮੱਛਰ ਕੱਟ ਕੇ ਉਸ ਦਾ ਖ਼ੂਨ ਪੀਂਦਾ ਹੈ ਤਾਂ ਉਸ ਮੱਛਰ ਵਿਚ ਡੇਂਗੂ ਵਾਇਰਸ ਯੁਕਤ ਖ਼ੂਨ ਚਲਾ ਜਾਂਦਾ ਹੈ। ਜਦੋਂ ਇਹ ਮੱਛਰ ਕਿਸੇ ਸਿਹਤਮੰਦ ਵਿਅਕਤੀ ਨੂੰ ਕੱਟ ਲੈਂਦਾ ਹੈ ਤਾਂ ਡੇਂਗੂ ਵਾਇਰਸ ਉਸ ਵਿਅਕਤੀ ਵਿਚ ਚਲਾ ਜਾਂਦਾ ਹੈ।

Yellow fever mosquito’ ਮੱਛਰ ਦੀ ਕੁਝ ਖ਼ਾਸ ਵਿਸ਼ੇਸ਼ਤਾਵਾਂ:- ਇਹ ਮੱਛਰ ਦਿਨ ‘ਚ ਜ਼ਿਆਦਾ ਕੱਟਦਾ ਹੈ।

ਇਸ ਜਾਤੀ ਦੇ ਮੱਛਰ ਦੇ ਸਰੀਰ ਉਤੇ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ।

ਇਹ ਮੱਛਰ ਜ਼ਿਆਦਾ ਉੱਪਰ ਤਕ ਨਹੀਂ ਉੱਡਦੇ।

ਠੰਡੇ ਅਤੇ ਛਾਂ ਵਾਲੀ ਥਾਂ ਉਤੇ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ।

ਪਰਦਿਆਂ ਦੇ ਪਿੱਛੇ ਜਾਂ ਹਨੇਰੇ ਵਾਲੀ ਥਾਂ ਉਤੇ ਰਹਿੰਦੇ ਹਨ।

ਘਰ ਦੇ ਅੰਦਰ ਸਾਫ਼ ਪਾਣੀ ਜਾਂ ਖੜ੍ਹੇ ਪਾਣੀ ਦੇ ਵਿਚ ਅੰਡੇ ਦਿੰਦੇ ਹਨ।

ਇਹ ਮੱਛਰ ਅਪਣੇ ਖੇਤਰ ਦੇ 200 ਮੀਟਰ ਦੀ ਦੂਰੀ ਦੇ ਅੰਦਰ-ਅੰਦਰ ਹੀ ਉਡਦੇ ਹਨ।

ਗਟਰ ਜਾਂ ਰਸਤੇ ‘ਤੇ ਖੜ੍ਹੇ ਪਾਣੀ ਵਿਚ ਘੱਟ ਅੰਡੇ ਦਿੰਦੇ ਹਨ।

ਪਾਣੀ ਸੁੱਕ ਜਾਣ ਦੋਂ ਬਾਅਦ ਵੀ ਇਹਨਾਂ ਦੇ ਅੰਡੇ 12 ਮਹੀਨੇ ਤਕ ਜਿਉਂਦੇ ਰਹਿ ਸਕਦੇ ਹਨ।

ਡੇਂਗੂ ਬੁਖ਼ਾਰ ਦੇ ਲੱਛਣ :- Yellow fever mosquito ਮੱਛਰ ਦੇ ਕੱਟਣ ਦੇ 3 ਤੋਂ 14 ਦਿਨਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ।

ਜ਼ਿਆਦਾ ਠੰਡ ਲੱਗਣਾ ਤੇ ਵਾਰ-ਵਾਰ ਬੁਖ਼ਾਰ ਆਉਣਾ

ਸਿਰ ਦਰਦ

ਅੱਖਾਂ ਵਿਚ ਦਰਦ ਹੋਣਾ

ਸਰੀਰ ਵਿਚ ਦਰਦ/ਜੋੜਾਂ ਵਿਚ ਦਰਦ

ਭੁੱਖ ਘੱਟ ਲੱਗਣਾ

ਦਿਲ ਕੱਚਾ ਹੋਣਾ/ਉਲਟੀਆਂ ਲੱਗਣਾ

ਦਸਤ ਲੱਗਣਾ

ਚਮੜੀ ਉੱਤੇ ਲਾਲ ਨਿਸ਼ਾਨ ਆਉਣਾ

ਡੇਂਗੂ ਬੁਖ਼ਾਰ ਜ਼ਿਆਦਾ ਹੋਣ ਕਾਰਨ ਅੱਖ, ਨੱਕ ਵਿਚੋਂ ਖ਼ੂਨ ਵੀ ਨਿਕਲ ਸਕਦਾ ਹੈ।

ਡੇਂਗੂ ਬੁਖ਼ਾਰ ਦੀ ਰੋਕਥਾਮ/ਇਲਾਜ

ਘਰ ਦੇ ਅੰਦਰ ਅਤੇ ਨੇੜਲੇ ਖ਼ੇਤਰ ਵਿਚ ਪਾਣੀ ਖੜ੍ਹਾ ਨਾ ਹੋਣ ਦੇਵੋ। ਕੋਈ ਵੀ ਪਾਣੀ ਵਾਲਾ ਬਰਤਨ ਖੁੱਲ੍ਹਾ ਨਾ ਰੱਖੋ। ਬਰਤਨ ਨੂੰ ਖਾਲੀ ਕਰਕੇ ਰੱਖੋ ਜਾਂ ਉਸ ਨੂੰ ਉਲਟਾ ਕਰਕੇ ਰੱਖ ਦਿਓ। ਜੇਕਰ ਤੁਸੀਂ ਕਿਸੇ ਵਰਤਨ, ਡਰੱਮ ਜਾਣ ਬਾਲਟੀ ਵਿੱਚ ਪਾਣੀ ਭਰ ਕੇ ਰੱਖਦੇ ਹੋ ਤਾਂ ਉਸ ਨੂੰ ਢੱਕ ਕੇ ਰੱਖੋ। ਜੇਕਰ ਕਿਸੇ ਚੀਜ ਵਿਚ ਹਮੇਸ਼ਾ ਪਾਣੀ ਭਰ ਕੇ ਰੱਖਦੇ ਹੋ ਤਾਂ ਪਹਿਲਾਂ ਉਸ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ, ਜਿਸ ਨਾਲ ਮੱਛਰ ਦੇ ਅੰਡੇ ਮਾਰੇ ਜਾ ਸਕਣ ਜਾਂ ਹਟਾਏ ਜਾ ਸਕਣ।ਘਰ ਵਿਚ ਕੀਟਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ।

ਕੁੱਲਰ ਦੀ ਵਰਤੋਂ ਨਾ ਕਰਨ ‘ਤੇ ਉਸ ਵਿਚੋਂ ਜਮ੍ਹਾਂ ਪਾਣੀ ਕੱਢ ਦੇਣਾ ਚਾਹੀਦਾ ਹੈ, ਅਤੇ ਉਸ ਨੂੰ ਧੁੱਪ ਵਿਚ ਸੁੱਕਾ ਲਓ। ਜ਼ਿਆਦਾ ਗਰਮੀ ਵਿਚ ਵੀ ਕੂਲਰ ਦਾ ਪਾਣੀ ਰੋਜ਼ਾਨਾ ਬਦਲਨਾ ਚਾਹੀਦਾ ਹੈ। ਕਿਸੇ ਵੀ ਖੁਲ੍ਹੀ ਜਗ੍ਹਾ ਵਿਚ ਜਿਵੇਂ ਕਿ ਟੋਏ, ਗ਼ਮਲੇ ਵਿਚ ਜਾਂ ਕਚਰੇ ਵਿਚ ਪਾਣੀ ਜਮ੍ਹਾ ਨਾ ਹੋਣ ਦਓ। ਜੇਕਰ ਪਾਣੀ ਜਮ੍ਹਾ ਹੋ ਜਾਵੇ ਤਾਂ ਉਸ ਵਿਚ ਮਿੱਟੀ ਪਾ ਦੇਣੀ ਚਾਹੀਦੀ ਹੈ। ਖਿੜਕੀ ਅਤੇ ਦਰਵਾਜੇ ਦੀ ਜਾਲੀ ਲਗਾਤਾਰ ਬੰਦ ਕਰਕੇ ਰੱਖੋ। ਸ਼ਾਮ ਹੋਣ ਤੋਂ ਪਹਿਲਾਂ ਦਰਵਾਜਾ ਬੰਦ ਕਰ ਲਓ। ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਹੜੇ ਅਪਣੇ ਸਰੀਰ ਨੂੰ ਪੂਰੀ ਤਰ੍ਹਾਂ ਢਕ ਲੈਣ। ਮੱਛਰ ਮਾਰਨ ਵਾਲੇ ਯੰਤਰ/ਚੀਜ਼ਾਂ ਦਾ ਇਸਤੇਮਾਲ ਕਰੋ।

ਜੇਕਰ ਬੱਚੇ ਖੁਲ੍ਹੇ ਮੈਦਾਨ ਵਿਚ ਖੇਡਣ ਜਾਂਦੇ ਹਨ ਤਾਂ ਉਹਨਾਂ ਦੇ ਸਰੀਰ ਉਤੇ Mosquito Cream, sprays etc.ਕਈਂ ਲੋਕਾਂ ਦੇ ਡੇਂਗੂ ਬੁਖ਼ਾਰ ਵਿਚ platelet count ਵੀ ਘਟ ਜਾਂਦੇ ਹਨ, ਉਹਨਾਂ ਨੂੰ ਪਪੀਤੇ ਦੇ ਪੱਤਿਆਂ ਦਾ ਰਸ ਕੱਢ ਕੇ ਪੀਣਾ ਚਾਹੀਦਾ, ਪਪੀਤਾ ਖਾਣਾ ਚਾਹੀਦਾ ਹੈ, ਕੀਵੀ ਫਰੂਟ ਖਾਓ, ਬੱਕਰੀ ਦਾ ਦੁੱਧ ਪੀਓ,  ਤੁਸੀਂ ਹੋਰ ਵੀ  ਸਿਹਤਮੰਦ ਚੀਜ਼ਾਂ ਲੈ ਸਕਦੇ ਹੋ।