ਦੂਰਗਾ ਪੂਜਾ : ਭਗਤੀ ਦੀ ਸ਼ਕਤੀ ਨਾਲ ਮੈਂ ਦਿੱਲੀ 'ਚ ਨਹੀਂ, ਬੰਗਾਲ 'ਚ ਹਾਂ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਦੂਰਗਾ ਪੂਜਾ : ਭਗਤੀ ਦੀ ਸ਼ਕਤੀ ਨਾਲ ਮੈਂ ਦਿੱਲੀ 'ਚ ਨਹੀਂ, ਬੰਗਾਲ 'ਚ ਹਾਂ : ਮੋਦੀ

image

ਕਿਹਾ, ਬੰਗਾਲ ਦੇ ਮਹਾਂਪੁਰਖ ਤੇ ਆਮ ਲੋਕ ਹਮੇਸ਼ਾ ਰਹੇ ਦੇਸ਼ ਲਈ ਰਾਹ ਦਸੇਰਾ

ਪੱਛਮੀ ਬੰਗਾਲ, 22 ਅਕਤੂਬਰ : ਪੱਛਮੀ ਬੰਗਾਲ ਦਾ ਸਭ ਤੋਂ ਵੱਡਾ ਤਿਉਹਾਰ 'ਦੂਰਗਾ ਪੂਜਾ' ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਉ ਕਾਨਫ਼ਰੰਸਿੰਗ ਰਾਂਹੀ ਬੰਗਾਲ ਦੇ ਲੋਕਾਂ ਦੇ ਰੂਬਰੂ ਹੌਏ ਤੇ ਉਨ੍ਹਾਂ  ਪੱਛਮੀ ਬੰਗਾਲ ਵਿਚ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ। ਉਨ੍ਹਾਂ ਅਪਣੇ ਭਾਸ਼ਣ ਦੀ ਸ਼ੁਰੂਆਤ ਬੰਗਾਲੀ ਭਾਸ਼ਾ ਵਿਚ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤੀ ਦੀ ਸ਼ਕਤੀ ਨਾਲ ਮੈਂ ਦਿੱਲੀ 'ਚ ਨਹੀਂ ਸਗੋਂ ਬੰਗਾਲ 'ਚ ਹੋਵਾ ਇਹ ਜਾਪ ਰਿਹਾ ਹੈ। ਜਦੋਂ ਮਾਂ ਦੁਰਗਾ ਦਾ ਆਸ਼ੀਰਵਾਦ ਹੋਵੇ ਤਾਂ ਪੂਰਾ ਦੇਸ਼ ਹੀ ਬੰਗਾਲ ਹੋ ਜਾਂਦਾ ਹੈ। ਦੁਰਗਾ ਪੂਜਾ ਦੀਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਬੰਗਾਲ ਦੀ ਧਰਤੀ ਨੂੰ ਮੈਂ ਨਮਨ ਕਰਦਾ ਹਾਂ। ਦੁਰਗਾ ਪੂਜਾ ਨਾਲ ਪੂਰਾ ਦੇਸ਼ ਬੰਗਾਲਮਯ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਰਗਾ ਪੂਜਾ ਦਾ ਤਿਉਹਾਰ ਭਾਰਤ ਦੀ ਏਕਤਾ ਅਤੇ ਪੂਰਨਤਾ ਦਾ ਤਿਉਹਾਰ ਵੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਵਲੋਂ ਮੋਦੀ ਦੇ ਸੰਬੋਧਨ ਨੂੰ ਦਿਖਾਉਣ ਲਈ 294 ਵਿਧਾਨ ਸਭਾ ਹਲਕਿਆਂ 'ਚ 78 ਹਜਾਰ ਪੋਲ ਬੂਥਾਂ ਤੇ ਟੀ.ਵੀ ਸਕਰੀਨ ਲਗਾਏ ਗਏ ਸਨ। ਸੰਬੋਧਨ ਮੌਕੇ ਉਨ੍ਹਾਂ ਬੰਗਾਲੀ ਲੋਕਾਂ ਤੇ ਉਥੇ ਦੇ ਮਹਾਂਪੁਰਖਾਂ ਦੀ ਜਮ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਬੰਗਾਲ ਦੀ ਧਰਤੀ ਤੋਂ ਨਿਕਲੀਆਂ ਮਹਾਨ ਸ਼ਖਸੀਅਤਾਂ ਨੇ ਜਦੋਂ ਜਿਵੇਂ ਜਿਹੋ ਜਿਹੀ ਲੋੜ ਪਈ, ਸ਼ਸਤਰ ਅਤੇ ਸ਼ਾਸਤਰ ਤੋਂ, ਤਿਆਗ ਅਤ ਤਪੱਸਿਆ ਤੋਂ ਮਾਂ ਭਾਰਤੀ ਦੀ ਸੇਵਾ ਕੀਤੀ ਹੈ।ਬੰਗਾਲ ਦੀ ਮਿੱਟੀ ਨੂੰ ਆਪਣੇ ਮੱਥੇ ਨਾਲ ਲਾ ਕੇ ਜਿਨ੍ਹਾਂ ਨੇ ਪੂਰੀ ਮਨੁੱਖਤਾ ਨੂੰ ਦਿਸ਼ਾ ਦਿਖਾਈ, ਉਨ੍ਹਾਂ ਮੈਂ ਪ੍ਰਣਾਮ ਕਰਦਾ ਹਾਂ।       ਅਪਣੇ ਸੰਬੋਧਨ 'ਚ ਮੋਦੀ ਬੰਗਾਲ ਲਈ ਕੀਤੇ ਕੰਮ ਵੀ ਗਿਣਾਏ ਬਿਨਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ 22 ਕਰੋੜ ਬੀਬੀਆਂ ਦੇ ਖਾਤੇ ਖੋਲ੍ਹਣਾ ਹੋਵੇ, ਚਾਹੇ 'ਬੇਟੀ ਬਚਾਉ, ਬੇਟੀ ਪੜ੍ਹਾਉ', ਮੁਹਿੰਮ ਹੋਵੇ ਜਾਂ ਤਿੰਨ ਤਲਾਕ ਖ਼ਿਲਾਫ ਕਾਨੂੰਨ ਹੋਵੇ। ਦੇਸ਼ ਦੀ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਰੇਪ ਦੀ ਸਜ਼ਾ ਨਾਲ ਜੁੜੇ ਕਾਨੂੰਨਾਂ ਨੂੰ ਬਹੁਤ ਸਖ਼ਤ ਕੀਤਾ ਗਿਆ ਹੈ। ਅਜਿਹਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਤਕ ਦੀ ਵਿਵਸਥਾ ਹੋਈ ਹੈ। ਆਤਮ ਨਿਰਭਰ ਭਾਰਤ ਦੀ ਜਿਸ ਮੁਹਿੰਮ 'ਤੇ ਅਸੀਂ ਨਿਕਲੇ ਹਾਂ, ਉਸ 'ਚ ਵੀ ਨਾਰੀ ਸ਼ਕਤੀ ਦੀ ਬਹੁਤ ਵੱਡੀ ਭੂਮਿਕਾ ਹੈ।
(ਏਜੰਸੀ)