ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਆਗੂਆਂ ਨੂੰ ਡਾ. ਅੰਬੇਦਕਰ ਦੇ ਬੁੱਤ 'ਤੇ ਹਾਰ ਪਾਉਣ ਤੋਂ ਰੋਕਿਆ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਆਗੂਆਂ ਨੂੰ ਡਾ. ਅੰਬੇਦਕਰ ਦੇ ਬੁੱਤ 'ਤੇ ਹਾਰ ਪਾਉਣ ਤੋਂ ਰੋਕਿਆ

image

ਨਵਾਂ ਸ਼ਹਿਰ, 22 ਅਕਤੂਬਰ (ਅਮਰੀਕ ਸਿੰਘ ਢੀਂਡਸਾ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨ ਬਣਾਉੇਣ ਦੇ ਰੋਹ ਅਤੇ ਰੋਸ ਵਜੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਭਾਜਪਾ ਆਗਅਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਤੇ Àੇਨ੍ਹਾਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦਾ ਅਹਿਦ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ। ਅੱਜ ਡਾ.ਅੰਬੇਦਕਰ ਚੌਕ ਨਵਾਂ ਸ਼ਹਿਰ ਵਿਖੇ ਭਾਜਪਾ ਸੂਬਾ ਪ੍ਰਧਾਨ  ਅਸ਼ਵਨੀ ਸ਼ਰਮਾ ਤੇ ਸਾਬਕਾ ਮੰਤਰੀ ਵਿਜੈ ਸਾਂਪਲਾ ਦਾ ਭਰਵਾਂ ਸਵਾਗਤ ਕਰਨ ਲਈ ਲੋਕਲ ਇੱਕਠ ਕੀਤਾ ਗਿਆ ਸੀ ਜਿਸ ਦਾ ਵਿਰੋਧ ਕਰਨ ਲਈ ਕਿਸਾਨ ਵੀ ਅੰਬੇਦਕਰ ਚੌਕ ਵਿਚ ਇੱਕਤਰ ਹੋਣ ਲੱਗੇ। ਸਥਿਤੀ ਨੂੰ ਭਾਂਪਦਿਆਂ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਭਾਰੀ ਗਿਣਤੀ ਵਿਚ ਤਾਇਨਾਤ ਕਰ ਦਿਤੀ ਗਈ।    ਜਦੋਂ ਦੁਪਹਿਰ 2 ਵਜੇ ਦੇ ਕਰੀਬ ਕੁੱਝ ਭਾਜਪਾ ਦੇ ਆਗੂਆਂ ਨੇ ਡਾ. ਅੰਬੇਦਕਰ ਦੇ ਬੁੱਤ ਤੇ ਫੁੱਲ ਭੇਂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਕਿਹਾ ਕਿ ਤੁਹਾਡੀ ਕੇਂਦਰ ਦੀ ਸਰਕਾਰ ਤਾਂ ਡਾ. ਸਾਹਿਬ ਵਲੋਂ ਬਣਾਏ ਸੰਵਿਧਾਨ ਨੂੰ ਨਾ ਮੰਨ ਕੇ ਬਾਬਾ ਸਾਹਿਬ ਦੀ ਤੋਹੀਨ ਕਰ ਰਹੀ ਹੈ ਜਿਸ ਕਰਕੇ ਤੁਸੀਂ ਉਨ੍ਹਾਂ ਦੇ ਬੁੱਤ 'ਤੇ ਫੁੱਲ ਚੜਾਉਣ ਦੇ ਅਧਿਕਾਰ ਗਵਾ ਚੁਕੇ ਹੋ। ਇਸ ਸਮੇਂ ਦੋਹਾਂ ਧਿਰਾਂ ਦਰਮਿਆਨ ਮਾਮੂਲੀ ਟਕਰਾਅ ਵੀ ਹੋਇਆ।    ਇਸ ਧਰਨੇ 'ਚ ਬਲਵੀਰ ਸਿੰਘ ਜਾਡਲਾ, ਸੁਰਿੰਦਰ ਸਿੰਘ ਬੈਂਸ, ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਚਾਹਲ, ਪੁਨੀਤ ਬਛੌੜੀ ਨੇ 'ਅੰਬੇਦਕਰ ਸਾਡਾ ਹੈ, ਮੋਦੀ ਸਰਕਾਰ ਮੁਰਦਾਬਾਦ', 'ਕਿਸਾਨ ਵਿਰੋਧੀ ਸਰਕਾਰ ਮੁਰਦਾਬਾਦ', ਦੇ ਨਾਹਰੇ ਲਾਏ। ਭਾਜਪਾ ਆਗੂਆਂ ਵਲੋਂ ਮੋਦੀ ਸਰਕਾਰ ਜ਼ਿੰਦਾਬਾਦ ਦੇ ਨਾਹਰੇ ਵੀ ਲਗਦੇ ਰਹੇ। ਇਸ ਮੌਕੇ ਪੁਲਿਸ ਭਾਜਪਾ ਆਗੂਆਂ ਨੂੰ ਡਾ. ਅੰਬੇਦਕਰ ਚੌਕ ਤੋਂ ਵੱਖ ਲਿਜਾਉਣ ਦੀ ਕੋਸ਼ਿਸ਼ ਕਰਦੀ ਰਹੀ। ਜਦਕਿ ਕਿਸਾਨ, ਮਜ਼ਦੂਰ, ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਮਨਜਿੰਦਰ ਸਿੰਘ ਵਾਲੀਆ, ਮੱਖਣ ਗਰੇਵਾਲ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।
ਫੋਟੋ ਕੈਪਸ਼ਨ:- 22 ਐਨ ਐਸ ਆਰ 01