ਭਾਰਤੀ ਜਲ ਸੈਨਾ ਦੀਆਂ ਪਾਇਲਟ ਬੀਬੀਆਂ ਦਾ ਪਹਿਲਾ ਬੈਚ ਤਿਆਰ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਜਲ ਸੈਨਾ ਦੀਆਂ ਪਾਇਲਟ ਬੀਬੀਆਂ ਦਾ ਪਹਿਲਾ ਬੈਚ ਤਿਆਰ

image

ਨਵੀਂ ਦਿੱਲੀ, 22 ਅਕਤੂਬਰ : ਭਾਰਤੀ ਜਲ ਸੈਨਾ 'ਚ ਇਕ ਨਵੇਂ ਇਤਿਹਾਸ ਨੂੰ ਸਿਰਜਦੇ ਹੋਏ ਡੋਰਨੀਅਰ ਜਹਾਜ ਸਮੁੰਦਰੀ ਮਿਸ਼ਨ 'ਤੇ ਜਾਣ ਲਈ ਪਾਇਲਟ ਬੀਬੀਆਂ ਦਾ ਪਹਿਲਾ ਬੈਚ ਤਿਆਰ ਹੋ ਗਿਆ ਹੈ। ਡੋਰਨੀਅਰ ਏਅਰਕ੍ਰਾਫ਼ਟ 'ਤੇ ਮਿਸ਼ਨ ਲਈ ਤਿੰਨ ਪਾਇਲਟ ਲੈਫ਼ਟਿਨੈਂਟ ਦਿਵਿਆ ਸ਼ਰਮਾ, ਲੈਫ਼ਟਿਨੈਂਟ ਸ਼ਿਵਾਂਗੀ ਅਤੇ ਲੈਫ਼ਟਿਨੈਂਟ ਸ਼ੁਭਾਂਗੀ ਨੇ ਡੋਰਨੀਅਰ ਆਪਰੇਸ਼ਨਲ ਫ਼ਲਾਇੰਗ ਟ੍ਰੇਨਿੰਗ ਕੋਰਸ ਪੂਰਾ ਕਰ ਲਿਆ ਹੈ। ਅੱਜ ਹੀ ਸਵਦੇਸ਼ੀ ਲੜਾਕੂ ਪੋਤ ਆਈ.ਏ.ਐਨ.ਐਸ. ਕਵਰੱਤੀ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਹੈ। ਐਸ.ਐਨ.ਐਮ. ਦੇ ਚੀਫ਼ ਸਟਾਫ਼ ਅਫ਼ਸਰ (ਟ੍ਰੇਨਿੰਗ) ਰੀਅਰ ਐਡਮਿਰਲ ਐਂਟਨੀ ਜਾਰਜ, ਵੀ.ਐਸ.ਐਮ. ਨੇ ਇਸ ਮੌਕੇ ਤਿੰਨ ਪਾਇਲਟਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ। ਲੈਫ਼ਟਿਨੈਂਟ ਦਿਵਿਆ ਸ਼ਰਮਾ ਅਤੇ ਲੈਫ਼ਟਿਨੈਂਟ ਸ਼ਿਵਮ ਪਾਂਡੇ ਨੂੰ ਫ਼ਰਸਟ ਇਨ ਫ਼ਲਾਇੰਗ ਚੁਣਿਆ ਗਿਆ ਹੈ। ਏਜੰਸੀ)