image
ਲੁਧਿਆਣਾ, 22 ਅਕਤੂਬਰ (ਪਪ) : ਪੰਜਾਬੀ ਲੋਕ ਗਾਇਕ ਕੇ ਦੀਪ ਵੀਰਵਾਰ ਸ਼ਾਮ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੇ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਵਿਖੇ ਆਪਣੇ ਆਖਰੀ ਸਾਹ ਲਏ। ਉਹ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੀ ਉਮਰ 80 ਦੇ ਕਰੀਬ ਸੀ। ਲੋਕ ਗਾਇਕ ਤੇ ਸਵ. ਜਗਮੋਹਣ ਕੌਰ ਨਾਲ ਉਨ੍ਹਾਂ ਦੀ ਜੋੜੀ ਕਾਫੀ ਮਸ਼ਹੂਰ ਸੀ। ਕੇ. ਦੀਪ ਦਾ ਅੰਤਮ ਸਸਕਾਰ ਭਲਕੇ ਸ਼ੁਕਰਵਾਰ ਨੂੰ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਮੇਡੀ ਮਾਈ ਮੋਹਣੋ ਅਤੇ ਪੋਸਤੀ ਤੋਂ ਇਲਾਵਾ 'ਬੜਾ ਕਰਾਰਾ ਪੂਦਨਾ', 'ਬਾਬਾ ਵੇ ਕਲਾ ਮਰੋੜ', 'ਹਮ ਛੜੇ