ਦਸੰਬਰ ਤਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

ਏਜੰਸੀ

ਖ਼ਬਰਾਂ, ਪੰਜਾਬ

ਦਸੰਬਰ ਤਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

image

ਨਵੀਂ ਦਿੱਲੀ, 22 ਅਕਤੂਬਰ : ਭਾਰਤ ਸਣੇ ਸਾਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਜੂਝਦੇ ਹੋਏ ਇਸ ਨਾਮੁਰਾਦ ਬਿਮਾਰੀ ਲਈ ਵੈਕਸੀਨ ਬਣਾਉਣ 'ਚ ਲਗਿਆ ਹੋਇਆ ਹੈ। ਇਸੇ ਦੇ ਚਲਦੇ ਭਾਰਤ ਸਰਕਾਰ ਨੇ ਉਮੀਦ ਜਤਾਈ ਹੈ ਕਿ ਦਸਬੰਰ ਤਕ ਕੋਰੋਨਾ ਵੈਕਸੀਨ ਮਿਲ ਜਾਵੇਗੀ।ਸਿਹਤ ਮੰਤਰਾਲੇ ਦੇ  ਇਕ  ਸਿਹਤ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਇਹ ਕਹਿਣਾ ਮੁਸ਼ਕਲ ਹੈ ਕਿ ਕੋਰੋਨਾ ਦੀ ਦਵਾਈ ਕਦੋਂ ਮਿਲੇਗੀ ਪਰ ਜਿਸ ਤਰ੍ਹਾਂ ਨਾਲ ਦਵਾਈ 'ਤੇ ਟਰਾਇਲ ਹੋ ਰਹੇ ਹਨ ਉਮੀਦ ਹੈ ਕਿ ਦਸੰਬਰ-ਜਨਵਰੀ ਤਕ ਦਵਾਈ ਮਿਲ ਜਾਵੇ। ਸੀਰਮ ਇੰਸੀਚਿਊਟ ਕੋਰੋਨਾ ਵੈਕਸੀਨ ਦੇ ਟਰਾਇਲ 'ਚ ਭਾਰਤ 'ਚ ਸਭ ਤੋਂ ਅੱਗੇ ਹੈ। ਭਾਰਤ 'ਚ ਤੀਜੇ ਫ਼ੇਜ਼ 'ਤੇ ਇਸ ਦਾ ਟਰਾਇਲ ਚਲ ਰਿਹਾ ਹੈ। ਜਾਣਕਾਰੀ ਮੁਤਾਬਕ ਸੀਰਮ ਇੰਸੀਚਿਊਟ ਆਕਸਫ਼ੋਰਡ ਯੂਨੀਵਰਸਿਟੀ ਅਤੇ ੇ ਐਸਟਰਾਜ਼ੈਨੇਕਾ ਦੇ ਨਾਲ ਮਿਲ ਕੇ ਵੈਕਸੀਨ ਤਿਆਰ ਕਰ ਰਿਹਾ ਹੈ।      ਸੀਰਮ ਇੰਸੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਡਾ. ਸੁਰੇਸ਼ ਯਾਦਵ ਵੀ ਦਾਅਵਾ ਕਰ ਚੁਕੇ ਹਨ ਕਿ ਭਾਰਤ 'ਚ ਦਸੰਬਰ ਦੇ ਅੰਤ ਤਕ 20 ਤੋਂ 30 ਕਰੋੜ ਵੈਕਸੀਨ ਦੀ ਖ਼ੁਰਾਕ