ਟੋਲ ਪਲਾਜ਼ਾ ਤੋਂ ਗੁਜ਼ਰਦੇ CM ਚੰਨੀ ਕਿਸਾਨਾਂ ਦੇ ਧਰਨੇ 'ਚ ਹੋਏ ਸ਼ਾਮਲ, ਦਿਤਾ ਸਮਰਥਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਵਿਰੁਧ ਜੋ ਕਿਸਾਨਾਂ ਨੇ ਮੋਰਚਾ ਵਿੱਢਿਆ ਹੈ ਉਸ ਵਿਚ ਪੂਰੀ ਹਮਾਇਤ ਕਰੇਗੀ ਪੰਜਾਬ ਸਰਕਾਰ

CM Charanjit Singh Channi

ਮੋਰਿੰਡਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਅੱਜ ਰੋਪੜ-ਚਮਕੌਰ ਸਾਹਿਬ ਰੋਡ ਤੋਂ ਗੁਜ਼ਰ ਰਿਹਾ ਸੀ ਤਾਂ ਉਨ੍ਹਾਂ ਨੇ ਪਿੰਡ ਝੱਲੀਆਂ ਦੇ ਟੋਲ ਪਲਾਜ਼ੇ 'ਤੇ ਧਰਨੇ ਉਤੇ ਬੈਠੇ ਕਿਸਾਨਾਂ ਕੋਲ ਰੁਕਣ ਲਈ ਕਿਹਾ।

ਉਨ੍ਹਾਂ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਵਿਰੁਧ ਜੋ ਕਿਸਾਨਾਂ ਨੇ ਮੋਰਚਾ ਵਿੱਢਿਆ ਹੈ, ਉਸ ਵਿਚ ਪੂਰੀ ਹਮਾਇਤ ਕਰੇਗੀ।

ਇਹ ਵੀ ਪੜ੍ਹੋ :   ਨਵਜੋਤ ਕੌਰ ਸਿੱਧੂ ਵਲੋਂ ਕੈਪਟਨ ਅਮਰਿੰਦਰ 'ਤੇ ਸ਼ਬਦੀ ਹਮਲਾ : ਕੈਪਟਨ ਰਾਜ 'ਚ ਸੁਪਰ CM ਸੀ ਅਰੂਸਾ ​

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਇਸ ਧਰਨੇ ਵਿਚ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਆਏ ਹਨ। ਕਾਂਗਰਸ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ,'ਕਿਸੇ ਵੀ ਮਸਲੇ ਦੇ ਹੱਲ ਲਈ ਕਿਸਾਨਾਂ ਨੂੰ ਆਉਣ ਦੀ ਲੋੜ ਨਹੀਂ ਸਗੋਂ ਜਦੋਂ ਕਦੇ ਵੀ ਮੇਰੀ ਜਾਂ ਕਾਂਗਰਸ ਪਾਰਟੀ ਦੀ ਜ਼ਰੂਰਤ ਹੋਵੇਗੀ, ਕਿਸਾਨਾਂ ਕੋਲ ਮੈਂ ਖੁਦ ਚੱਲ ਕੇ ਆਵਾਂਗਾ'

ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ਼ ਕੇਂਦਰ ਵਿਰੁੱਧ ਲੜਾਈ ਵਿਚ ਸਾਡੀ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।