ਨਵੀਂ ਦਿੱਲੀ, 22 ਅਕਤੂਬਰ : ਜਿਥੇ ਮਹਿੰਗਾਈ ਦਿਨੋਂ-ਦਿਨ ਆਮ ਆਦਮੀ ਦਾ ਲੱਕ ਤੋੜ ਰਹੀ ਹੈ ਉਥੇ ਤੇਲ ਦੇ ਵਧ ਰਹੇ ਭਾਅ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਡਰਾਉਣ ਲੱਗ ਪਏ ਹਨ | ਹਾਲਤ ਇਹ ਹੈ ਕਿ ਲੋਕ ਗੱਡੀਆਂ ਚਲਾਉਣ ਤੋਂ ਗੁਰੇਜ਼ ਕਰਨ ਲੱਗ ਪਏ ਹਨ | ਪਟਰੌਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸਕਲਾਂ ਵਿਚ ਵਾਧਾ ਕੀਤਾ ਹੈ | ਇਸ ਸਮੇਂ ਦੇਸ਼ ਦੇ ਕਈ ਸਹਿਰਾਂ ਵਿਚ ਪਟਰੌਲ ਦਾ ਰੇਟ 120 ਲਿਟਰ ਦੇ ਨੇੜੇ ਪਹੁੰਚ ਗਿਆ ਹੈ |
ਅਕਤੂਬਰ ਮਹੀਨੇ ਵਿਚ ਹੀ, ਹੁਣ ਤਕ, ਬਾਲਣ ਦੀਆਂ ਕੀਮਤਾਂ ਵਿਚ 17 ਵਾਰ ਤੋਂ ਵੱਧ ਵਾਧਾ ਕੀਤਾ ਗਿਆ ਹੈ | ਸਿਰਫ਼ ਤਿੰਨ ਦਿਨਾਂ ਨੂੰ ਛੱਡ ਕੇ ਰੋਜ਼ਾਨਾ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ | ਲਗਾਤਾਰ ਵਾਧੇ ਤੋਂ ਬਾਅਦ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਰਿਕਾਰਡ ਤੋੜ ਪੱਧਰ 'ਤੇ ਪਹੁੰਚ ਗਈਆਂ ਹਨ | ਇਕ ਪਾਸੇ ਆਮ ਲੋਕ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ
ਰਹੇ ਹਨ ਤੇ ਦੂਜੇ ਪਾਸੇ ਸੱਤਾਧਾਰੀ ਭਾਜਪਾਈ ਆਏ ਦਿਨ ਅਜਿਹੇ ਬਿਆਨ ਦਾਗ਼ ਰਹੇ ਕਿ ਜਿਹੜੇ ਲੋਕਾਂ ਦੇ ਜ਼ਖ਼ਮਾਂ 'ਤੇ ਲੂਣ ਭੁਕਣ ਸਮਾਨ ਹੁੰਦੇ ਹਨ |
ਡੱਬੀ
ਜਿਨ੍ਹਾਂ ਸ਼ਹਿਰਾਂ ਵਿਚ ਪਟਰੌਲ 120 ਦੇ ਕਰੀਬ ਹੈ
1- ਰਾਜਸਥਾਨ ਦੇ ਸ੍ਰੀਗੰਗਾਨਗਰ 'ਚ ਪਟਰੌਲ 119.05, ਡੀਜ਼ਲ 109.88 ਪ੍ਰਤੀ ਲਿਟਰ |
2- ਮੱਧ ਪ੍ਰਦੇਸ ਦੇ ਅਨੂਪੁਰ ਵਿਚ ਪਟਰੌਲ 118.35 ਰੁਪਏ ਪ੍ਰਤੀ ਲਿਟਰ, ਡੀਜ਼ਲ 107.50 ਰੁਪਏ
3- ਸਤਨਾ ਵਿਚ ਪ੍ਰੀਮੀਅਮ ਪਟਰੌਲ 120 ਰੁਪਏ, ਡੀਜ਼ਲ ਵੀ 105.67 ਪ੍ਰਤੀ ਲਿਟਰ |
4- ਅਲੀਰਾਜਪੁਰ ਵਿਚ, ਸੁਪਰ ਪਟਰੌਲ 120 ਰੁਪਏ ਪ੍ਰਤੀ ਲੀਟਰ, ਡੀਜ਼ਲ 105.51 ਰੁਪਏ ਪ੍ਰਤੀ ਲਿਟਰ |
5- ਰੀਵਾ, ਮੱਧ ਪ੍ਰਦੇਸ਼ ਵਿਚ ਪਟਰੌਲ 117.95 ਪ੍ਰਤੀ ਲਿਟਰ, ਡੀਜ਼ਲ 107.14 ਰੁਪਏ |
6- ਮੱਧ ਪ੍ਰਦੇਸ ਦੇ ਅਨੂਪੁਰ ਵਿਚ ਪਟਰੌਲ 118.35 ਪ੍ਰਤੀ ਲਿਟਰ, ਡੀਜ਼ਲ 107.50 ਰੁਪਏ |
7- ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਪਟਰੌਲ 117.34 ਪ੍ਰਤੀ ਲਿਟਰ, ਡੀਜ਼ਲ 106.58 ਰੁਪਏ |
8-ਛਿੰਦਵਾੜਾ, ਮੱਧ ਪ੍ਰਦੇਸ਼ 'ਚ ਪਟਰੌਲ 117.56 ਪ੍ਰਤੀ ਲਿਟਰ, ਡੀਜ਼ਲ 106.76 ਰੁਪਏ |
ਡੱਬੀ
ਚਾਰ ਮਹਾਨਗਰਾਂ 'ਚ ਪਟਰੌਲ-ਡੀਜ਼ਲ ਦੀ ਕੀਮਤ
1-ਦਿੱਲੀ ਪਟਰੌਲ 106.89 ਰੁਪਏ ਅਤੇ ਡੀਜ਼ਲ 95.62 ਰੁਪਏ ਪ੍ਰਤੀ ਲਿਟਰ |
2- ਮੁੰਬਈ ਪਟਰੌਲ 112.78 ਰੁਪਏ ਅਤੇ ਡੀਜ਼ਲ 103.63 ਰੁਪਏ ਪ੍ਰਤੀ ਲਿਟਰ |
3- ਚੇਨਈ ਪਟਰੌਲ 103.92 ਰੁਪਏ ਅਤੇ ਡੀਜ਼ਲ 99.92 ਰੁਪਏ ਪ੍ਰਤੀ ਲਿਟਰ |
4-ਕੋਲਕਾਤਾ ਪਟਰੌਲ 107.44 ਰੁਪਏ ਅਤੇ ਡੀਜ਼ਲ 98.73 ਰੁਪਏ ਪ੍ਰਤੀ ਲਿਟਰ |