Punjab News: ਬਠਿੰਡਾ ’ਚ ਨਵੇਂ ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

Punjab News: ਦੋਵਾਂ ਨੇ ਕੁੱਝ ਦਿਨ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ।

A newly married couple committed suicide in Bathinda

 

Punjab News: ਇਥੇ ਇਕ ਨਵੇਂ-ਵਿਆਹੇ ਜੋੜੇ ਨੇ ਖੁਦਕੁਸ਼ੀ ਕਰ ਲਈ ਹੈ। ਮੰਗਲਵਾਰ ਨੂੰ ਸਰਹਿੰਦ ਨਹਿਰ ਦੇ ਜੋਗਾਨੰਦ ਪੁਲ ਨੇੜੇ ਇਕ ਨਵ-ਵਿਆਹੇ ਜੋੜੇ (ਪਤੀ-ਪਤਨੀ) ਦੀਆਂ ਲਾਸ਼ਾਂ ਮਿਲੀਆਂ ਹਨ। ‘ਪਤੀ-ਪਤਨੀ ਨੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ’। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ (36) ਅਤੇ ਨੇਹਾ (18) ਵਾਸੀ ਆਦਰਸ਼ ਨਗਰ, ਬਠਿੰਡਾ ਵਜੋਂ ਹੋਈ ਹੈ। ਦੋਵਾਂ ਨੇ ਕੁੱਝ ਦਿਨ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ।

ਪੁਲਿਸ ਨੇ ਮੌਕੇ ਤੋਂ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਇਕ ਮੋਟਰਸਾਈਕਲ ਅਤੇ ਇਕ ਬੈਗ ਬਰਾਮਦ ਕੀਤਾ ਹੈ। ਦੋਵਾਂ ਦੇ ਬੈਗ ਵਿਚ ਮੋਬਾਈਲ ਫ਼ੋਨ ਤੇ ਆਧਾਰ ਕਾਰਡ ਸਨ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।