ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦਾ ਵੱਡਾ ਬਿਆਨ, "ਸੁਖਬੀਰ ਬਾਦਲ ਜੀ ਚੋਣ ਮੈਦਾਨ ਛੱਡ ਕੇ ਨਾ ਭੱਜੋ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਾ ਵੜਿੰਗ ਦਾ ਸੁਖਬੀਰ ਬਾਦਲ ਨੂੰ ਸੱਦਾ

Congress candidate Amrita Waring's big statement, "Sukhbir Badalji don't run away from the election ground"

ਗਿੱਦੜਬਾਹਾ: ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਕਿਹਾ ਹੈ ਕਿ ਮੈਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਲੋਕਾਂ ਵੱਲੋਂ ਹਮੇਸ਼ਾਂ ਮੈਨੂੰ ਸਤਿਕਾਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੋ ਕੰਮ ਸਰਕਾਰ ਵਿੱਚ ਰਾਜਾ ਵੜਿੰਗ ਨੇ ਕੀਤੇ ਅਤੇ ਜੋ ਸੱਚ ਦੀ ਲੜਾਈ ਹਮੇਸ਼ਾ ਲੜਦੇ ਆਏ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਗਿੱਦੜਬਾਹਾ ਦਾ ਜੋ ਵਿਕਾਸ ਕੀਤਾ ਹੈ ਜੋ ਕੰਮ ਕੀਤੇ ਹਨ ਉਨ੍ਹਾਂ ਨੂੰ ਅੱਗੇ ਰੱਖ ਕੇ ਹੀ ਲੋਕਾਂ ਨੂੰ ਬੇਨਤੀ ਕਰਦੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਕਾਰਜਗੁਜਾਰੀ ਸਾਰਿਆਂ ਦੇ ਸਾਹਮਣੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੰਡੀ ਵਿੱਚ ਫਸਲ ਰੁਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਕੋਈ ਪੁਖਤੇ ਪ੍ਰਬੰਧ ਨਹੀਂ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੰਡੀ ਵਿੱਚ ਪਾਈ ਫਸਲ ਸੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਹੋਇਆ।
ਅੰਮ੍ਰਿਤਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਬਿਜਲੀ ਉੱਤੇ ਸਬਸਿਡੀ ਦਿੱਤੀ ਸੀ ਉਹ ਸਰਕਾਰ ਨੇ ਖਤਮ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗਰੀਬ ਲੋਕਾਂ ਦੇ ਰਾਸਨ ਵਾਲੇ ਕਾਰਡ ਕੱਟ ਦਿੱਤੇ ਗਏ ਹਨ। ਮਨਪ੍ਰੀਤ ਬਾਦਲ ਦੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ  ਹੋਏ ਕਿਹਾ ਹੈ ਕਿ ਵਫ਼ਾਦਾਰੀ ਅਤੇ ਧੋਖੇ ਦਾ ਕੋਈ ਮੁਕਾਬਲਾ ਨਹੀ ਹੁੰਦਾ। ਉਨ੍ਹਾਂ ਨੇ ਕਿਹਾ ਹੈ ਕਿ ਰਾਜਾ ਵੜਿੰਗ ਨੇ ਕਾਂਗਰਸ ਵਿੱਚ ਕਰੀਅਰ ਸ਼ੁਰੂ ਕੀਤਾ ਅਤੇ ਹੁਣ ਇਕੋ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਮਨਪ੍ਰੀਤ ਬਾਦਲ ਨਾਲ ਕੋਈ ਮੁਕਾਬਲਾ ਨਹੀ। ਉਨ੍ਹਾਂ ਨੇ ਕਿਹਾ ਹੈ ਪਹਿਲਾ ਇਸ ਨੇ ਆਪਣੇ ਪਰਿਵਾਰ ਨੂੰ ਧੋਖਾ ਦਿੱਤਾ ਅਤੇ ਬਾਅਦ ਵਿੱਚ ਪਾਰਟੀ ਬਣਾਈ ਫਿਰ ਹੁਣ ਭਾਜਪਾ ਵਿੱਚ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਸਭ ਪਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਹਮੇਸ਼ਾ ਵਫਾਦਾਰੀ ਅਤੇ ਧੋਖੇਬਾਜ ਦਾ ਕੋਈ ਮੁਕਾਬਲਾ ਨਹੀ ਹੁੰਦਾ।
ਅੰਮ੍ਰਿਤਾ ਵੜਿੰਗ ਦਾ ਕਹਿਣਾ ਹੈ ਕਿ ਮੈਂ ਬੇਨਤੀ ਕਰਦੀ ਸੁਖਬੀਰ ਬਾਦਲ ਵੀਰ ਜੀ ਚੋਣ ਮੈਦਾਨ ਛੱਡ ਕੇ ਨਾ ਭੱਜੋ ਅਤੇ ਜਿਹੜੇ ਲੋਕ ਤੁਹਾਡੇ ਪਾਰਟੀ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਤੁਹਾਡੇ ਤੋਂ ਉਮੀਦਾਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਫਿਰ ਉਹ ਨਹੀਂ ਆਉਂਦੇ ਚੋਣ ਲੜਨ ਲਈ ਫਿਰ ਮੈ ਅਕਾਲੀ ਦਲ ਦੇ ਸਾਰੇ ਵੋਟਰਾਂ ਨੂੰ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਅਸੀਂ ਗਿੱਦੜਬਾਹਾ ਦਾ ਵਿਕਾਸ ਕੀਤਾ ਹੈ ਤੁਹਾਡੇ ਹੱਕ ਦੀ ਗੱਲ ਕੀਤੀ ਹੈ,ਜਿੰਨੇ ਗਿੱਦੜਬਾਹਾ ਦੇ ਵਸਨੀਕ ਹਨ ਉਨ੍ਹਾਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਉਨ੍ਹਾਂ ਦੀ ਲੜਾਈ ਲੜੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਹਮੇਸ਼ਾ ਗਿੱਦੜਬਾਹਾ ਦਾ ਵਿਕਾਸ ਕੀਤਾ ਅਤੇ ਕਰਾਂਗੇ।ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਹ ਨਹੀਂ ਆਉਦੇ ਤਾਂ ਮੈਂ ਬੇਨਤੀ ਕਰਦੀ ਹਾਂ ਸਾਡੇ ਦਰਵਾਜੇ ਖੁੱਲੇ ਹਨ ਤੁਸੀਂ ਸਾਰੇ ਕਾਂਗਰਸ ਪਾਰਟੀ ਜੁਆਇੰਨ ਕਰੋ ਅਤੇ ਅਸੀਂ ਤੁਹਾਡੇ ਸੁਪਨੇ ਪੂਰੇ ਕਰਾਂਗੇ।
ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਬਠਿੰਡਾ ਤੋਂ ਸੀਟ ਨਹੀਂ ਮਿਲੀ ਸੀ ਤੁਸੀਂ ਪੁੱਛਦੇ ਸੀ ਟਿਕਟ ਕਿਉਂ ਨਹੀਂ ਮਿਲੀ। ਹੁਣ ਜਦੋਂ ਟਿਕਟ ਵਿੱਚ ਮੇਰਾ ਨਾਮ ਨਹੀਂ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਹੋਰ ਦਾ ਨਾਮ ਭੇਜਿਆ ਸੀ ਪਰ ਇਹ ਪਾਰਟੀ ਦਾ ਫੈਸਲਾ ਹੈ।