ਵੇਰਕਾ ਮਿਲਕ ਪਲਾਂਟ 'ਚ ਹੋਏ ਧਮਾਕੇ ਦਾ ਮਾਮਲਾ
ਮ੍ਰਿਤਕ ਕੁਨਾਲ ਜੈਨ ਦੇ ਪਰਿਵਾਰ ਵੱਲੋਂ ਮੁਆਵਜ਼ੇ ਅਤੇ ਇਨਸਾਫ਼ ਦੀ ਮੰਗ
ਲੁਧਿਆਣਾ: ਲੁਧਿਆਣਾ ਸਥਿਤ ਵੇਰਕਾ ਮਿਲਕ ਪਲਾਂਟ ਵਿੱਚ ਬੀਤੀ ਦੇਰ ਰਾਤ ਸਟੀਮਰ ਵਿੱਚ ਹੋਏ ਧਮਾਕੇ ਕਾਰਨ ਇੱਕ ਮੁਲਾਜ਼ਮ ਕੁਨਾਲ ਜੈਨ ਦੀ ਮੌਤ ਹੋਣ ਦੇ ਮਾਮਲੇ ਵਿੱਚ ਇਹ ਪੀੜਿਤ ਪਰਿਵਾਰ ਵੱਲੋਂ ਜਿੱਥੇ ਇਨਸਾਫ ਅਤੇ ਬਣਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਮਿਲਕ ਪਲਾਂਟ ਦੀ ਮੈਨੇਜਮੈਂਟ ਨੇ ਪੀੜਤ ਪਰਿਵਾਰ ਨੂੰ ਕਰੀਬ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦੇਣ ਦੀ ਗੱਲ ਆਖੀ ਹੈ।
ਮ੍ਰਿਤਕ ਦੀ ਪਤਨੀ ਅਤੇ ਪਿਤਾ ਨੇ ਆਰੋਪ ਲਗਾਇਆ ਕਿ ਪਲਾਂਟ ਦੇ ਮੈਨੇਜਰ ਵੱਲੋਂ ਜ਼ਬਰਦਸਤੀ ਕੁਰਾਨ ਨੂੰ ਦੇਰ ਰਾਤ ਬੁਲਾਇਆ ਗਿਆ ਸੀ। ਉਸ ਵਿਅਕਤੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜਿਹੜਾ ਮੁਆਵਜ਼ਾ ਮੈਨੇਜਮੈਂਟ ਵੱਲੋਂ ਦਿੱਤਾ ਜਾ ਰਿਹਾ ਹੈ ਉਹ ਕੁਨਾਲ ਦੇ ਬਣਦੇ ਬਕਾਏ ਹੀ ਹਨ। ਉਹ ਇਨਸਾਫ ਦੀ ਮੰਗ ਕਰਦੇ ਹਨ।
ਦੂਜੇ ਪਾਸੇ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੇ ਕਿਹਾ ਕਿ ਕੁਨਾਲ ਇੱਕ ਜਿੰਮੇਵਾਰ ਵਰਕਰ ਸੀ। ਖਾਸੇ ਦਾ ਸ਼ਿਕਾਰ ਹੋਇਆ ਸਟੀਮਰ ਸਾਰੇ ਸਰਕਾਰੀ ਮਾਣਕਾ ਨੂੰ ਪੂਰਾ ਕਰਦਾ ਸੀ। ਹਾਲਾਂਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਵਾਸਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਦ ਕਿ ਪਰਿਵਾਰ ਲਈ ਗਰੀਬ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ। ਸਵੇਰੇ ਪਰਿਵਾਰ ਦੇ ਮੈਂਬਰ ਇਸ ਵਾਸਤੇ ਰਾਜ਼ੀ ਵੀ ਹੋ ਗਏ ਸਨ ਲੇਕਿਨ ਬਾਅਦ ਵਿੱਚ ਉਹ ਪ੍ਰਦਰਸ਼ਨ ਕਰਨ ਲੱਗ ਪਏ। ਫਿਲਹਾਲ ਪਰਿਵਾਰ ਅਤੇ ਮੈਨੇਜਮੈਂਟ ਵਿਚਾਲੇ ਗੱਲਬਾਤ ਦਾ ਸਿਲਸਿਲਾ ਜਾਰੀ ਸੀ।