ਕੇਂਦਰੀ ਮੰਤਰੀ ਬਿੱਟੂ ਨੇ Ludhiana Railway Station ਦਾ ਕੀਤਾ ਦੌਰਾ, ਲਿਆ ਜਾਇਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਯਾਤਰੀਆਂ ਨੂੰ ਜਲਦਬਾਜ਼ੀ ਨਾ ਕਰਨ ਦੀ ਕੀਤੀ ਅਪੀਲ

Union Minister Bittu Visited Ludhiana Railway Station Latest News in Punjabi

Union Minister Bittu Visited Ludhiana Railway Station Latest News in Punjabi ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਛੱਠ ਪੂਜਾ ਲਈ ਪੰਜਾਬ ਤੋਂ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਦੌਰੇ ਦੌਰਾਨ, ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਨਾਲ ਗੱਲਬਾਤ ਕੀਤੀ।

ਬਿੱਟੂ ਨੇ ਪਹਿਲਾਂ ਸੁਰੱਖਿਆ ਪ੍ਰਬੰਧਾਂ, ਹੋਲਡਿੰਗ ਏਰੀਆ ਅਤੇ ਟਿਕਟ ਕਾਊਂਟਰਾਂ ਬਾਰੇ ਪੁੱਛਗਿੱਛ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਫਿਰ ਉਨ੍ਹਾਂ ਕੰਟਰੋਲ ਰੂਮ ਦਾ ਦੌਰਾ ਕੀਤਾ ਅਤੇ ਉੱਥੇ ਦੇ ਕਾਰਜਾਂ ਦਾ ਨਿਰੀਖਣ ਕੀਤਾ। ਫਿਰ ਉਨ੍ਹਾਂ ਜਨਤਾ ਨਾਲ ਗੱਲਬਾਤ ਕੀਤੀ।

ਬਿੱਟੂ ਨੇ ਯਾਤਰੀਆਂ ਨੂੰ ਟ੍ਰੇਨ ਦੇ ਬਾਥਰੂਮਾਂ, ਪਖਾਨਿਆਂ ਵਿਚ ਜਾਂ ਦਰਵਾਜ਼ਿਆਂ 'ਤੇ ਬੈਠ ਕੇ ਯਾਤਰਾ ਨਾ ਕਰਨ ਦੀ ਸਲਾਹ ਦਿਤੀ। ਉਨ੍ਹਾਂ ਤਿਉਹਾਰਾਂ ਮੌਕੇ ਯਾਤਰੀਆਂ ਨੂੰ ਜਲਦਬਾਜ਼ੀ ਨਾ ਕਰਨ ਦੀ ਅਪੀਲ ਕਰਦੀਆਂ ਭਰੋਸਾ ਦਿਤਾ ਕਿ ਹਰ ਕਿਸੇ ਨੂੰ ਰੇਲ ਸੇਵਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਕੋਲ ਸਾਰੀਆਂ ਰੇਲਗੱਡੀਆਂ ਲਈ ਬੁਕਿੰਗ ਅਤੇ ਉਡੀਕ ਸੂਚੀਆਂ ਦਾ ਡੇਟਾ ਹੈ ਅਤੇ ਇਸ ਅਨੁਸਾਰ ਵਾਧੂ ਰੇਲਗੱਡੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਤਾ ਕਿ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮੰਤਰਾਲਾ ਪੂਰੀ ਪ੍ਰਕਿਰਿਆ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਤੋਂ 170 ਤੋਂ ਵੱਧ ਵਿਸ਼ੇਸ਼ ਰੇਲਗੱਡੀਆਂ ਚੱਲ ਰਹੀਆਂ ਹਨ। ਯਾਤਰੀਆਂ ਦੀ ਸਹੂਲਤ ਲਈ, ਲੁਧਿਆਣਾ ਸਮੇਤ ਸਟੇਸ਼ਨਾਂ 'ਤੇ ਹੋਲਡ ਏਰੀਆ ਬਣਾਏ ਗਏ ਹਨ। ਇਨ੍ਹਾਂ ਹੋਲਡ ਏਰੀਆ ਵਿਚ ਯਾਤਰੀਆਂ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਹੁੰਚਣ 'ਤੇ ਕਿਸੇ ਵੀ ਭੀੜ ਜਾਂ ਭਗਦੜ ਨੂੰ ਰੋਕਿਆ ਜਾ ਸਕੇ।

ਬਿੱਟੂ ਨੇ ਕਿਹਾ ਕਿ ਜੇ ਕੋਈ ਯਾਤਰੀ ਅਪਣੀ ਯਾਤਰਾ ਦੌਰਾਨ ਕੋਈ ਸ਼ੱਕੀ ਵਸਤੂ ਜਾਂ ਕੋਈ ਸਮੱਸਿਆ ਦੇਖਦਾ ਹੈ, ਤਾਂ ਉਸ ਨੂੰ ਤੁਰਤ ਅਧਿਕਾਰੀਆਂ ਜਾਂ ਕੰਟਰੋਲ ਰੂਮ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਤਾਕੀਦ ਕੀਤੀ ਕਿ ਕਿਸੇ ਵੀ ਸ਼ੱਕੀ ਵਸਤੂ ਜਾਂ ਸਥਿਤੀ ਦੀ ਤੁਰਤ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਜਾਵੇ।

(For more news apart from Union Minister Bittu Visited Ludhiana Railway Station Latest News in Punjabi stay tuned to Rozana Spokesman.)