ਬਾਬੇ ਨਾਨਕ ਨੂੰ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਪੁੱਜੀਆਂ ਨਨਕਾਣਾ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ...

Nankana Sahib

ਚੰਡੀਗੜ੍ਹ (ਸ.ਸ.ਸ) : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਉਨ੍ਹਾਂ ਦੇ ਜਨਮ ਅਸਥਾਨ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ‘ਚ ਰੌਣਕਾਂ ਦੇਖਣ ਮਿਲ ਰਹੀਆਂ ਹਨ। ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਾਕਿਸਤਾਨ ਦੀ ਧਰਤੀ 'ਤੇ ਪਹੁੰਚੀਆਂ ਨੇ।

ਇਸ ਤਹਿਤ ਭਾਰਤ ਤੋਂ ਵੀ ਸਿੱਖ ਸੰਗਤਾਂ ਦਾ ਜਥਾ ਬਾਬੇ ਨਾਨਕ ਦੇ ਜਨਮ ਅਸਥਾਨ ਵਿਖੇ ਪਹੁੰਚ ਗੁਰੁ ਅੱਗੇ ਨਤਮਸਤਕ ਹੋ ਰਿਹਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਨੂੰ ਵੱਖ-2 ਤਰ੍ਹਾਂ ਦੀ ਦੀਪਮਾਲਾ ਕਰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ।

ਗੁਰਦਵਾਰਾ ਸਾਹਿਬ ‘ਤੇ ਲੱਗੀਆਂ ਰੰਗ ਬਿਰੰਗੀਆਂ ਲਾਈਟਾਂ ਸਭ ਦਾ ਮਨ ਮੌਹ ਰਹੀਆਂ ਨੇ।ਇਨ੍ਹਾਂ ਹੀ ਨਹੀਂ ਗੁਰਦਵਾਰਾ ਸਾਹਿਬ ਦੇ ਗਲਿਆਰੇ ‘ਚ ਲੱਗੇ ਫ਼ੁਹਾਰੇ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਨੇ।ਗੁਰੂ ਨਾਨਕ ਦੇ ਘਰ ਪਹੁੰਚ ਸੰਗਤਾਂ ਇਲਾਹੀ ਬਾਣੀ ਨੂੰ ਸੁਣ ਨਿਹਾਲ ਹੋ ਰਹੀਆਂ ਨੇ ਤੇ ਆਪਣਾ ਜਨਮ ਸਫ਼ਲਾ ਕਰ ਰਹੀਆਂ ਹਨ।