ਇਲਾਕੇ ‘ਚ ਸਵੇਰੇ-ਸਵੇਰੇ ਜੰਗਲ ‘ਚੋਂ ਆਇਆ ਖ਼ਤਰਨਾਕ ਜਾਨਵਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਨਵਰ ਨੂੰ ਫੜ੍ਹਨ ਦੀ ਜੱਦੋ-ਜਹਿਦ ‘ਚ ਕਈ ਲੋਕ ਹੋਏ ਜ਼ਖ਼ਮੀ

Dangerous animal

ਜਲੰਧਰ : ਜਲੰਧਰ ਦੇ ਨਿਊ ਪ੍ਰਿਥਵੀ ਨਗਰ ਵਿਚ ਅੱਜ ਲੋਕਾਂ ਦੇ ਵਿਚ ਉਸ ਸਮੇਂ ਹਫੜਾ-ਤਫੜੀ ਮੱਚ ਗਈ ਜਦੋਂ ਸਵੇਰੇ-ਸਵੇਰੇ ਹੀ ਲੋਕਾਂ ਨੇ ਇਲਾਕੇ ਚ ਜੰਗਲ ਤੋਂ ਆਏ ਇਕ ਬਾਰਾਂਸਿੰਙਾਂ ਨੂੰ ਦੇਖਿਆ।

ਜਿਸ ਤੋਂ ਬਾਅਦ ਸਹਿਮੇ ਹੋਏ ਲੋਕਾਂ ਨੇ ਤੁਰੰਤ ਹੀ ਪੁਲਿਸ ਤੇ ਜੰਗਲਾਤ ਦੀ ਟੀਮ ਨੂੰ ਫੋਨ ਕਰ ਇਸ ਖਤਰਨਾਕ ਬਾਰਾਂਸਿੰ ਙਾਂਬਾਰੇ ਸੂਚਿਤ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਬਾਰਾਂਸਿੰਙਾਂ ਨੂੰ ਫੜਨ ਦੀ ਜੱਦੋ-ਜਹਿਦ ਵਿਚ ਕਾਫੀ ਲੋਕ ਵੀ ਜ਼ਖਮੀ ਹੋ ਗਏ ਹਨ। 

ਉਧਰ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 8 ਕੁ ਵਜੇ ਦੇ ਕਰੀਬ ਉਨ੍ਹਾਂ ਇਸ ਮਾਮਲੇ ਦੀ ਫੋਨ ਜਰੀਏ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਉਨ੍ਹਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਇਸ ਜਾਨਵਰ ਨੂੰ ਕਾਬੂ ਕਰ ਲਿਆ ਗਿਆ ਹੈ।

ਦੱਸ ਦੱਈਏ ਕਿ ਭਾਂਵੇ ਇਸ ਬਾਰਾਂਸਿੰਙਾਂ ਨੂੰ ਫੜਨ ਵਿਚ ਕਈ ਲੋਕ ਵੀ ਜ਼ਖਮੀ ਹੋਏ ਨੇ ਪਰ ਆਖਿਰਕਾਰ ਪ੍ਰਸਾਸ਼ਨ ਨੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਬਾਰਾਂਸਿੰਙਾਂ  ਨੂੰ ਕਾਬੂ ਕਰ ਹੀ ਲਿਆ।