ਵੱਖ-ਵੱਖ ਸੜਕ ਹਾਦਸਿਆਂ ਵਿਚ ਇੱਕ ਦੀ ਮੌਤ , ਪਿਉ ਪੁੱਤ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਪਿਤਾ ਅਤੇ ਪੁੱਤਰ ਜ਼ਖਮੀ ਹੋ ਗਏ।

accident

accident

accident

ਸਮਾਣਾ ਪਟਿਆਲਾ: ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਪਿਤਾ ਅਤੇ ਪੁੱਤਰ ਜ਼ਖਮੀ ਹੋ ਗਏ। ਸਦਰ ਸਮਾਣਾ ਖੇਤਰ ਵਿੱਚ ਬਾਈਕ ਸਵਾਰ ਦੋ ਭਰਾ ਟਰੈਕਟਰ-ਟਰਾਲੀ ਨਾਲ ਟਕਰਾ ਗਏ। ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ,ਜਿਸ ਦੀ ਪਛਾਣ ਵਿੱਕੀ ਨਿਵਾਸੀ ਪਿੰਡ ਬਦਨਪੁਰ ਵਜੋਂ ਹੋਈ ਹੈ। ਵਿੱਕੀ ਦਾ ਭਰਾ ਸੰਦੀਪ ਜ਼ਖ਼ਮੀ ਹੈ। ਇਸ ਮਾਮਲੇ ਵਿੱਚ ਵਿੱਕੀ ਦੇ ਪਿਤਾ ਬਾਬੂ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਥਾਣਾ ਅਨਾਜ਼ ਮੰਡੀ ਇਲਾਕੇ ਵਿਚ  ਹੋਈ ਟੱਕਰ 'ਚ ਸਾਈਕਲ ਸਵਾਰ ਪਿਓ-ਪੁੱਤਰ ਜ਼ਖਮੀ ਹੋ ਗਏ। ਉਸ ਦੀ ਪਛਾਣ ਦਰਸ਼ਨ ਸਿੰਘ ਅਤੇ ਉਸ ਦਾ ਪੁੱਤਰ ਵਿੱਕੀ ਨਿਵਾਸੀ ਡੇਰਾ ਕਰਮਗੜ੍ਹ,ਸਰਹਿੰਦ ਰੋਡ ਪਟਿਆਲਾ ਵਜੋਂ ਹੋਈ ਹੈ। ਦਰਸ਼ਨ ਸਿੰਘ ਅਨੁਸਾਰ ਉਹ 21 ਨਵੰਬਰ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ।ਪਿੰਡ ਕਰਮਗੜ ਨੇੜੇ ਸ਼ਾਮ ਨੂੰ ਛੇ ਵਜੇ ਦੇ ਕਰੀਬ ਕਾਰ ਚਾਲਕ ਦੀ ਬੇਕਾਬੂ ਹੋ ਕੇ ਗੱਡੀ ਚਲਾਉਂਦੇ ਸਮੇਂ ਬਾਈਕ ਨੂੰ ਟੱਕਰ ਮਾਰ ਦਿੱਤੀ। ਜਦੋਂ ਦੋਵੇਂ ਹਾਦਸੇ ਵਿੱਚ ਜ਼ਖਮੀ ਹੋ ਗਏ। ਦੋਸ਼ੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਕਾਰ ਦਾ ਨੰਬਰ ਨੋਟ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਪਰ ਚਾਲਕ ਦੀ ਪਛਾਣ ਨਹੀਂ ਹੋ ਸਕੀ ਹੈ।