ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਲਈ ਮਦਦ ਲੈ ਕੇ ਪਹੁੰਚੇ ਯੋਗਰਾਜ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਦੇ ਐੱਨ. ਆਰ. ਆਈ. ਪਰਿਵਾਰ ਵਲੋਂ ਅਸਟ੍ਰੇਲੀਆ ਤੋਂ ਭੇਜੀ ਰਾਸ਼ੀ ਪੀੜਤ ਪਰਿਵਾਰ ਨੂੰ ਸੌਂਪੀ

Yograj Singh arrived with help for a farmer struggling financially

ਤਰਨਤਾਰਨ - ਤਰਨਤਾਰਨ 'ਚ ਗਰੀਬ ਕਿਸਾਨ ਵਲੋਂ ਕਰਜ਼ਾ ਚੁੱਕ ਕੇ ਉਸਾਰੇ ਜਾ ਰਹੇ ਮਕਾਨ ਦਾ ਲੈਂਟਰ ਡਿੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਅਦਾਕਾਰ ਯੋਗਰਾਜ ਸਿੰਘ ਮਦਦ ਲੈ ਕੇ ਕਿਸਾਨ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਐੱਨ. ਆਰ. ਆਈ. ਪਰਿਵਾਰ ਵਲੋਂ ਅਸਟ੍ਰੇਲੀਆ ਤੋਂ ਭੇਜੀ ਰਾਸ਼ੀ ਪੀੜਤ ਪਰਿਵਾਰ ਨੂੰ ਸੌਂਪੀ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਤਰਨਤਾਰਨ ਦੇ ਪਿੰਡ ਜੀਉਬਾਲਾ ਦੇ ਨਾਜ਼ਰ ਸਿੰਘ ਨਾਂ ਦੇ ਗਰੀਬ ਕਿਸਾਨ ਵਲੋਂ ਕਰਜ਼ਾ ਚੁੱਕ ਕੇ ਉਸਾਰੇ ਜਾ ਰਹੇ ਮਕਾਨ ਦੀਆਂ ਛੱਤਾਂ ਦਾ ਅਚਾਨਕ ਲੈਂਟਰ ਡਿੱਗ ਗਿਆ ਸੀ

ਜਿਸ ਦੀ ਖ਼ਬਰ ਸੋਸ਼ਲ ਮੀਡੀਆਂ ਤੇ ਵਾਇਰਲ ਹੋਣ ਤੋਂ ਬਾਅਦ ਪਤਾ ਚੱਲਣ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਸ਼ੋਸਲ ਵਰਕਰ ਏ. ਐੱਸ. ਆਈ. ਦਲਜੀਤ ਸਿੰਘ ਅੰਮ੍ਰਿਤਸਰ ਅਤੇ ਹੋਰ ਸਾਥੀਆਂ ਨਾਲ ਪੀੜਤ ਕਿਸਾਨ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੀੜਤ ਪਰਿਵਾਰ ਦਾ ਹਾਲ ਜਾਣਿਆ। ਇਸ ਦੇ ਨਾਲ ਹੀ ਪਿੰਡ ਕੈਰੋਵਾਲ ਦੇ ਵਾਸੀ ਯੁਵਰਾਜ ਸਿੰਘ ਜੋ ਅਸਟਰੇਲੀਆਂ 'ਚ ਹਨ ਤੇ ਉਨ੍ਹਾਂ ਵਲੋਂ ਆਪਣੇ ਦੋਸਤਾਂ ਦੀ ਮਦਦ ਨਾਲ ਇਕੱਠੀ ਕੀਤੀ ਰਾਸ਼ੀ ਨੂੰ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਵਲੋਂ ਪੀੜਤ ਕਿਸਾਨ ਨਾਜ਼ਰ ਸਿੰਘ ਨੂੰ ਮਦਦ ਦੇ ਤੌਰ 'ਤੇ ਸੌਂਪੀ।

ਇਸ ਮੌਕੇ ਯੋਗਰਾਜ ਸਿੰਘ ਨੇ ਉਥੇ ਹਾਜ਼ਰ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਵਾਹਿਗੁਰੂ ਦੀ ਰਜ਼ਾ 'ਚ ਰਹਿਣ ਅਤੇ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਕੀਤੀ। ਯੋਗਰਾਜ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ ਤੇ ਪ੍ਰਮਾਤਮਾ ਦੀ ਰਜ਼ਾ 'ਚ ਰਹਿੰਦਿਆਂ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉੱਧਰ ਪੀੜਤ ਕਿਸਾਨ ਨਾਜ਼ਰ ਸਿੰਘ ਨੇ ਯੋਗਰਾਜ ਸਿੰਘ ਮਦਦ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ।