ਰਾਹੋਂ ਤੋਂ ਮੱਤੇਵਾੜਾ ਸੜਕ 'ਤੇ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ

ਏਜੰਸੀ

ਖ਼ਬਰਾਂ, ਪੰਜਾਬ

ਰਾਹੋਂ ਤੋਂ ਮੱਤੇਵਾੜਾ ਸੜਕ 'ਤੇ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ

image

ਨਵਾਂਸ਼ਹਿਰ, 22 ਨਵੰਬਰ (ਅਮਰੀਕ ਸਿੰਘ ਢੀਂਡਸਾ): ਪਿਛਲੀ ਦੇਰ ਰਾਤ ਤਕਰੀਬਨ 9 ਵਜੇ ਦੇ ਕਰੀਬ ਰਾਹੋਂ ਤੋਂ ਮੱਤੇਵਾੜਾ ਸੜਕ  ਤੇ ਰਾਹੋਂ ਸਾਈਡ ਤੋਂ ਆ ਰਹੀ ਕਾਰ ਵਿਚ ਅੱਗ ਲੱਗਣ ਕਾਰਨ ਕਾਰ ਦੇ ਬੁਰੀ ਤਰ੍ਹਾਂ ਸਵਾਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਚਾਲਕ ਅਜੇ ਕੁਮਾਰ ਪੁੱਤਰ ਧਰਮਪਾਲ ਵਾਸੀ ਜੋਧੇਵਾਲ ਜ਼ਿਲ੍ਹਾ ਲੁਧਿਆਣਾ ਨੇ ਦਸਿਆ ਕਿ ਜਦੋਂ ਉਹ ਪਿੰਡਤਾਜਪੁਰ-ਜੁਲਾਹ ਮਾਜਰਾ ਮੋੜ ਕੋਲ ਪੁੱਜਾ ਤਾਂ ਅੱਗੇ ਤੋਂ ਆ ਰਹੀ ਗੱਡੀ ਨੂੰ ਬਚਾਉਂਦੇ ਅੱਖਾਂ ਵਿਚ ਲਾਈਟਾਂ ਪੈਣ ਕਾਰਨ ਗੱਡੀ ਸਿੱਧੀ ਸੜਕ ਕੋਲ ਲੱਗੇ ਟਰਾਂਸਫ਼ਾਰਮ ਦੇ ਵਿਚ ਜਾ ਲੱਗੀ ਅਤੇ ਗੱਡੀ ਲੱਗ ਦੇ ਸਾਰ ਹੀ ਗੱਡੀ ਨੂੰ ਅੱਗ ਲੱਗ ਗਈ।
  ਉਨ੍ਹਾਂ ਨੇ ਅਪਣੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਕੇ ਅਪਣੀ ਅਤੇ ਦੋਸਤ ਸੁਖਚੈਨ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਬੜੀ ਹੀ ਮੁਸ਼ਕਲ ਨਾਲ ਅਪਣੀ ਜਾਨ ਬਚਾਈ। ਇਸ ਮੌਕੇ ਐਸਐਚਓ ਹਰਪ੍ਰਰੀਤ ਸਿੰਘ ਦੇਹਲ ਦੀ ਅਗਵਾਈ ਹੇਠ ਥਾਣਾ ਰਾਹੋਂ ਤੋਂ ਪੁਲਿਸ ਮੁਲਾਜ਼ਮ ਸੰਦੀਪ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ ਨੇ ਫ਼ਾਇਰ ਬਿਗੇਡ ਦੀ ਮਦਦ ਨਾਲ ਤਕਰੀਬਨ ਦੋ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਵਿਚ ਟਰਾਂਸਫ਼ਾਰਮਰ ਵੀ ਸਾਰਾ ਜਲ ਕੇ ਰਾਖ ਹੋ ਗਿਆ ਜਿਸ ਕਾਰਨ ਇਲਾਕਿਆਂ ਦੀ ਬਿਜਲੀ ਵੀ ਪ੍ਰਭਾਵਤ ਹੋਈ।
  ਇਸ ਮੌਕੇ ਤੋਂ ਜਾਣਕਾਰੀ ਪ੍ਰਾਪਤ ਕਰਨ ਸਮੇਂ ਇਲਾਕਾ ਨਿਵਾਸੀ ਪਿੰਡ ਗੁਰਵਿੰਦਰ ਸਿੰਘ, ਖੋਜੀਆਂ ਤੋਂ ਭੁਪਿੰਦਰ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ ਸ਼ੀਰਾ, ਸੰਜੀਵ ਕੁਮਾਰ, ਪਰਮਜੀਤ ਨਿਗਾਹ, ਹਰਪ੍ਰਰੀਤ ਸਿੰਘ, ਰਵੀ ਤਾਜ, ਪਿੰਡ ਖੜਕੂਵਾਲ ਤੋਂ ਜਸਪ੍ਰਰੀਤ ਸਿੰਘ ਜੱਸੀ, ਜਰਨੈਲ ਸਿੰਘ ਜੈਲੀ, ਡਾ. ਲਾਲ ਚੰਦ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- 22 ਐਨ ਐਸ ਆਰ 0 2