ਸਿੱਧੂ ਪੰਜਾਬ ਦੇ ਮੁੱਦੇ ਚੁੱਕ ਰਿਹਾ ਹੈ ਪਰ ਸਰਕਾਰ ਉਸ ਨੂੰ ਦਬਾਉਣ 'ਚ ਲੱਗੀ ਹੋਈ ਹੈ - ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਸਿੱਧੂ ਨੇ ਖ਼ੁਦ ਕਿਹਾ ਕਿ ਚੰਨੀ ਝੂਠੇ ਵਾਅਦੇ ਕਰਦੇ ਨੇ’

Arvind Kejriwal

 

ਅੰਮ੍ਰਿਤਸਰ - ਅੱਜ ਅੰਮ੍ਰਿਤਸਰ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡਾ ਹਮਲਾ ਕੀਤਾ ਹੈ। ਕੇਜਰੀਵਾਲ ਨੇ ਨਵਜੋਤ ਸਿੱਧੂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਜਨਤਾ ਦੇ ਮੁੱਦੇ ਚੁੱਕ ਰਹੇ ਹਨ ਜਦਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਦਬਾਉਣ ’ਚ ਲੱਗੀ ਹੋਈ ਹੈ।

ਪਹਿਲਾਂ ਉਸ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਲੱਗੇ ਹੋਏ ਸਨ ਅਤੇ ਹੁਣ ਚੰਨੀ ਲੱਗੇ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਜਿਸ ਤਰ੍ਹਾਂ ਬੇਬਾਕੀ ਨਾਲ ਸੱਚ ਬੋਲਦੇ ਹਨ ਮੈਂ ਉਨ੍ਹਾਂ ਦੀ ਹਿੰਮਤ ਦੀ ਦਾਦ ਦਿੰਦਾ ਹਾਂ, ਕਿਉਂਕਿ ਨਵਜੋਤ ਸਿੱਧੂ ਆਪ ਕਹਿੰਦੇ ਹਨ ਕਿ ਚੰਨੀ ਜਿੰਨ੍ਹੇ ਵੀ ਵਾਅਦੇ ਲੋਕਾਂ ਨਾਲ ਕਰਦੇ ਹਨ, ਉਹ ਸਾਰੇ ਝੂਠ ਹਨ।  ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲੋਕਾਂ ਦੀ ਬਿਜਲੀ ਮੁਫ਼ਤ ਕਰ ਦਿੱਤੀ ਜਾਵੇਗੀ

 ਜੋ ਅਜੇ ਤੱਕ ਨਹੀਂ ਹੋਈ। ਉਹ ਸਿਰਫ਼ ਵਾਅਦੇ ਕਰਨੇ ਜਾਣਦੇ ਹਨ, ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕਦੇ। ਬੀਤੇ ਦਿਨ ਚੰਨੀ ਨੇ ਆਟੋ ਵਾਲਿਆਂ ਦੇ ਚਾਲਾਨ ਮੁਆਫ਼ ਕਰਨ ਦੀ ਗੱਲ ਕਹਿ ਹੈ, ਵੇਖਦੇ ਹਾਂ ਉਹ ਵੀ ਹੁੰਦੇ ਹਨ ਕਿ ਨਹੀਂ। ਇਸ ਦੇ ਨਾਲ ਹੀ ਕੇਜਰੀਵਾਲ ਨੇ ਪੰਜਾਬ ਦਾ ਖ਼ਜਾਨਾ  ਪੰਜਾਬ ਦਾ ਖਜ਼ਾਨਾ ਕਿਸ ਨੇ ਖਾਲੀ ਕੀਤਾ ਹੈ? ਜਿਹੜੇ ਕਹਿੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਉਹ ਲੋਕ ਅਸਤੀਫ਼ਾ ਦੇ ਦੇਣ, ਕਿਉਂਕਿ ਸਾਨੂੰ ਪੰਜਾਬ ਦਾ ਖ਼ਾਲੀ ਭਰਨਾ ਆਉਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਇਸ ਦੀ ਜਾਂਚ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਆਗੂ ਉਨ੍ਹਾਂ ਦੇ ਸਪੰਰਕ ’ਚ ਹਨ। ਉਹ ਆਪਣੀ ਪਾਰਟੀ ’ਚ ਕਾਂਗਰਸ ਦਾ ਕੂੜਾ ਇਕੱਠਾ ਨਹੀਂ ਕਰਨਾ ਚਾਹੁੰਦੇ।