ਅਨਿਲ ਵਿੱਜ ਨੇ ਲਿਖੀ CM ਮਾਨ ਨੂੰ ਚਿੱਠੀ, ਕਿਹਾ- ਜ਼ੀਰਕਪੁਰ ਸੜਕ ਚਾਰ-ਮਾਰਗੀ ਕਰਵਾਓ, ਲੋਕ ਜਾਮ ਤੋਂ ਪਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਇੱਕ ਸੜਕ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਰੋਡ ਦਾ ਜ਼ਿਕਰ, ਲੋਕ ਜਾਮ ਤੋਂ ਪਰੇਸ਼ਾਨ

Traffic jam

ਚੰਡੀਗੜ੍ਹ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਨੇ ਪੰਜਾਬ ਦੀ ਇੱਕ ਸੜਕ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਰੋਡ ਦਾ ਜ਼ਿਕਰ ਕੀਤਾ ਹੈ।  ਉਹਨਾਂ ਨੇ ਕਿਹਾ ਕਿ ਇਸ ਸੜਕ 'ਤੇ ਲੱਗੇ ਜਾਮ ਤੋਂ ਲੋਕ  ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਮਗੜ੍ਹ ਤੋਂ ਡੇਰਾਬੱਸੀ ਤੱਕ ਸੜਕ ਨੂੰ ਚਾਰ-ਮਾਰਗੀ ਬਣਾਉਣ ਲਈ ਕਿਹਾ ਤੇ ਉਹਨਾਂ ਨੇ ਆਸ ਵੀ ਪ੍ਰਗਟਾਈ ਹੈ ਕਿ ਸੀਐਮ ਮਾਨ ਉਨ੍ਹਾਂ ਦੀ ਗੱਲ ਜ਼ਰੂਰ ਸੁਣਨਗੇ।

ਅਨਿਲ ਵਿੱਜ ਨੇ ਪੱਤਰ ਵਿਚ ਲਿਖਿਆ ਹੈ ਕਿ ਡੇਰਾਬੱਸੀ ਤੋਂ ਰਾਮਗੜ੍ਹ ਤੱਕ ਦੀ ਸੜਕ 'ਤੇ ਅਕਸਰ ਜਾਮ ਲੱਗਿਆ ਰਹਿੰਦਾ ਹੈ ਜਿਸ ਕਰ ਕੇ ਲੋਕਾਂ ਨੂੰ ਆਉਣ ਜਾਣ ਵਿਚ ਬਹੁਤ ਦਿੱਕਤ ਆਉਂਦੀ ਹੈ। ਲੋਕ ਅਕਸਰ ਚੰਡੀਗੜ੍ਹ ਜਾਂ ਪੰਚਕੂਲਾ ਜਾਣ ਲਈ ਰਾਮਗੜ੍ਹ ਰਸਤੇ ਵਿਚੋਂ ਦੀ ਹੋ ਕੇ ਜਾਂਦੇ ਹਨ ਤੇ ਜਾਮ ਕਰ ਕੇ ਉਹਨਾਂ ਨੂੰ ਅਪਣੇ ਕੰਮ 'ਤੇ ਜਾਣ ਵਿਚ ਵੀ ਦੇਰੀ ਹੋ ਜਾਂਦੀ ਹੈ।

ਉਹਨਾਂ ਨੇ ਪੱਤਰ ਵਿਚ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਇਸ ਸੜਕ ਨੂੰ ਜਲਦ ਹੀ ਚਾਰ-ਮਾਰਗੀ ਬਣਾਇਆ ਜਾਵੇਗਾ, ਜਿਸ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ।