ਪੰਜਾਬ ਦੇ ਸੇਵਾਮੁਕਤ ADGP ਰਾਕੇਸ਼ ਚੰਦਰ ਦੇ ਫਾਰਮ ਹਾਊਸ 'ਤੇ ਵਿਜੀਲੈਂਸ ਦਾ ਛਾਪਾ, ਟੀਮ ਨੇ 5 ਘੰਟੇ ਤੱਕ ਕੀਤੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੇਰੇ ਕੋਲ ਸਾਰੇ ਦਸਤਾਵੇਜ਼ ਹਨ, ਜੋ ਮੈਂ ਮੌਕੇ 'ਤੇ ਵਿਜੀਲੈਂਸ ਨੂੰ ਵੀ ਦਿਖਾਏ- ਰਾਕੇਸ਼ ਚੰਦਰ

photo

 

ਮੁਹਾਲੀ : ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਦਿਹਾਤੀ ਰਾਕੇਸ਼ ਚੰਦਰ ਦੇ ਫਾਰਮ ਹਾਊਸ 'ਤੇ ਛਾਪਾ ਮਾਰਿਆ ਹੈ। ਵਿਜੀਲੈਂਸ ਦੀਆਂ ਕਈ ਗੱਡੀਆਂ ਸਵੇਰੇ ਨੌਂ ਵਜੇ ਉਹਨਾਂ ਦੇ ਫਾਰਮ ਹਾਊਸ ’ਤੇ ਪੁੱਜੀਆਂ ਅਤੇ ਦੁਪਹਿਰ ਢਾਈ ਵਜੇ ਤੱਕ ਫਾਰਮ ਹਾਊਸ ਦੀ ਜਾਂਚ ਜਾਰੀ  ਕੀਤੀ।

ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਰਮਨ ਗੋਇਲ ਵੀ ਵਿਜੀਲੈਂਸ ਟੀਮ ਦੇ ਨਾਲ ਮੌਕੇ 'ਤੇ ਮੌਜੂਦ ਸਨ।

ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਉਹਨਾਂ ਦੇ ਫਾਰਮ ਹਾਊਸ ਦੀ ਮਿਣਤੀ ਵੀ ਕੀਤੀ। ਉਨ੍ਹਾਂ ਦਾ ਫਾਰਮ ਹਾਊਸ 3 ਏਕੜ 'ਚ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਜ਼ਮੀਨ 'ਤੇ ਉਹਨਾਂ ਦਾ ਫਾਰਮ ਹਾਊਸ ਬਣਿਆ ਹੋਇਆ ਹੈ, ਉਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ।

ਸੇਵਾਮੁਕਤ ਡੀਜੀਪੀ ਰਾਕੇਸ਼ ਚੰਦਰ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਖਿਲਾਫ ਕਿਸੇ ਨੇ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਕੇਸ਼ ਚੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ, ਜੋ ਉਨ੍ਹਾਂ ਨੇ ਮੌਕੇ 'ਤੇ ਵਿਜੀਲੈਂਸ ਨੂੰ ਵੀ ਦਿਖਾਏ ਹਨ।