Nabha ਦੇ ਨੌਜਵਾਨ ਨੇ 30 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦੀ ਦਿਤੀ ਮਿਸਾਲ
ਬਜ਼ੁਰਗ ਨਵ ਕਰਨ ਸਿੰਘ ਦੇ ਡਿੱਗੇ ਸੀ 30 ਹਜ਼ਾਰ ਰੁਪਏ
Nabha Youth Sets an Example of Honesty by Returning Rs 30000 Latest News in Punjabi ਨਾਭਾ : ਜਿੱਥੇ ਅੱਜ ਪਦਾਰਥਵਾਦੀ ਯੁਗ ਵਿੱਚ ਲਾਲਚ ਨੂੰ ਲੈ ਕੇ ਭਰਾ-ਭਰਾ ਦਾ ਵੈਰੀ ਬਣ ਜਾਂਦਾ ਹੈ। ਉਥੇ ਹੀ ਇੱਕ ਨੌਜਵਾਨ ਨੇ ਕਿਸੇ ਦੇ ਡਿੱਗੇ 30 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ। ਜਗਤਾਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਨਾਭੇ ਤੋਂ ਪਿੰਡ ਵੱਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ 30 ਹਜ਼ਾਰ ਰੁਪਏ ਸੜਕ ’ਤੇ ਡਿੱਗੇ ਮਿਲੇ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਦਿਤੀ ਤੇ ਪਤਾ ਲੱਗਣ ’ਤੇ ਇਹ ਪੈਸੇ ਬਜ਼ੁਰਗ ਨੂੰ ਵਾਪਸ ਕਰ ਦਿਤੇ ਹਨ।
ਬਜ਼ੁਰਗ ਨੇ ਕਿਹਾ ਕਿ ਉਹ ਆੜ੍ਹਤੀ ਦਾ ਹਿਸਾਬ ਕਿਤਾਬ ਕਰ ਕੇ ਆਏ ਸਨ। ਰਸਤੇ ਵਿੱਚ ਉਨ੍ਹਾਂ ਦੇ ਪੈਸੇ ਡਿੱਗ ਗਏ ਸਨ। ਬਜ਼ੁਰਗ ਨਵ ਕਰਨ ਸਿੰਘ ਨੇ ਜਗਤਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਕੋਈ 500 ਰੁਪਏ ਨਹੀਂ ਮੋੜਦਾ ਪਰੰਤੂ ਤੁਸੀਂ 30 ਹਜ਼ਾਰ ਰੁਪਏ ਮੋੜ ਕੇ ਚੰਗਾ ਕੰਮ ਕੀਤਾ ਹੈ। ਤੁਹਾਡੇ ਧੰਨਵਾਦ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਨ੍ਹਾਂ ਨੇ ਜਗਤਾਰ ਸਿੰਘ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।