ਅਕਾਲੀ ਦਲ ਬਾਦਲ ਤੇ ਸ੍ਰੌਮਣੀ ਕਮੇਟੀ 26 ਦਸਬੰਰ ਵਾਲਾ ਸਨਮਾਨ ਸਮਾਰੋਹ ਰੱਦ ਕਰੇ : ਕਰਨੈਲ ਪੀਰ ਮੁਹਮੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੌਮਣੀ ਅਕਾਲੀਦਲ ਬਾਦਲ ਨੇ ਹਮੇਸ਼ਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਮੁਫਾਦਾ ਲਈ ਵਰਤਿਆ ਹੈ........

Karnail Singh Peer Mohammad

ਸ੍ਰੌਮਣੀ ਅਕਾਲੀਦਲ ਬਾਦਲ ਨੇ ਹਮੇਸ਼ਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਮੁਫਾਦਾ ਲਈ ਵਰਤਿਆ ਹੈ ਤੇ ਹੁਣ ਸਾਹਿਬਜਾਦਿਆ ਅਤੇ ਮਾਤਾ ਗੁੱਜਰੀ ਦੀ ਪਵਿੱਤਰ ਸ਼ਹਾਦਤ ਵਾਲੇ ਦਿਨ 26 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਵਕੀਲ ਅਤੇ ਗਵਾਹਾ ਨੂੰ ਸਨਮਾਨਿਤ ਕਰਨ ਦਾ ਐਲਾਨ ਕਰਕੇ ਵੱਡੀ ਭੁੱਲ ਕੀਤੀ ਹੈ  ।

ਇਹ ਦੋਸ ਲਾਉਂਦਿਆ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਲਗਾਤਾਰ ਸੰਘਰਸ਼ ਕਰਨ ਵਾਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਕਿਹਾ ਕਿ ਬਾਦਲ ਦਲ ਆਪਣੀ ਆਦਤ ਮੁਤਾਬਿਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਅਜਿਹਾ ਕਰ ਰਿਹਾ ਹੈ ਉਹਨਾ ਕਿਹਾ ਸ਼ਹੀਦੀ ਦਿਹਾੜੇ ਮੌਕੇ ਸਨਮਾਨ ਸਮਾਰੋਹ ਕਰਨਾ ਬੇਹੱਦ ਨਿੰਦਣਯੋਗ ਫੈਸਲਾ ਹੈ ਜੋ ਕਿ ਵਾਪਸ ਲੈਣਾ ਚਾਹੀਦਾ ਹੈ

ਉਹਨਾ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਮਨੁੱਖੀ ਅਧਿਕਾਰ ਸੰਸਥਾ ਵੱਲੌ ਲਗਾਤਾਰ ਹਰ ਦਿਨ ਲੜੇ ਗਏ  ਸੰਘਰਸ਼ ਉਪਰ ਘਟੀਆ ਮੁਫਾਦਾ ਭਰੀ ਰਾਜਨੀਤੀ ਕਰਨ ਦੀ ਕੋਸ਼ਿਸ਼ ਨਹੀ ਕਰਨੀ ਚਾਹੀਦੀ ਇਹ ਸੰਘਰਸ਼ ਇੱਕ ਟੀਮ ਵਰਕ ਵਜੋ ਲੜਿਆ ਗਿਆ ਤੇ ਲੜਿਆ ਜਾ ਰਿਹਾ ਹੈ ਅਕਾਲੀ ਲੀਡਰਸ਼ਿਪ ਨੇ ਇਸ ਸੰਘਰਸ਼ ਵਿੱਚ ਜੋ ਵੀ ਯੋਗਦਾਨ ਪਾਇਆ ਹੈ ਉਹ ਉਹਨਾ ਦਾ ਨੈਤਿਕ ਫਰਜ ਸੀ ਪਰ ਹੁਣ ਮੈ ਮੈ ਕਰਨ ਦੀ ਜਗਾ ਪੰਥਕ ਜਥੇਬੰਦੀਆ ਵੱਲੌ ਕੀਤੇ ਸੰਘਰਸ਼ ਨੂੰ ਨਹੀ ਭੁੱਲਣਾ ਚਾਹੀਦਾ ।