ਅਮਿਤ ਸ਼ਾਹ ਖ਼ੁਦਕੁਸ਼ੀ ਨੂੰ ਵੀ ਸਿਆਸੀ ਕਤਲ ਦਸਦੇ ਹਨ : ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਪੰਜਾਬ

ਅਮਿਤ ਸ਼ਾਹ ਖ਼ੁਦਕੁਸ਼ੀ ਨੂੰ ਵੀ ਸਿਆਸੀ ਕਤਲ ਦਸਦੇ ਹਨ : ਮਮਤਾ ਬੈਨਰਜੀ

image

ਨਵੀਂ ਦਿੱਲੀ, 22 ਦਸੰਬਰ : ਪਛਮੀ ਬੰਗਾਲ ’ਚ ਭਾਜਪਾ ਚੋਣਾਂ ਦੀਆਂ ਤਿਆਰੀਆਂ ’ਚ ਜੁਟੀ ਹੋਈ ਹੈ। ਇਸ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰੈਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ’ਤੇ ਹਮਲਾ ਕੀਤਾ ਹੈ। ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕਹੀ ਗਈ ਗੱਲ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਮਮਤਾ ਨੇ ਸ਼ਾਹ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਛਮੀ ਬੰਗਾਲ ਦੀ ਗਲਤ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਸਿਆਸੀ ਹਿੰਸਾ ਦੇ ਦੋਸ਼ਾਂ ਦਾ ਜਵਾਬ ਵੀ ਦਿਤਾ। ਮਮਤਾ ਨੇ ਕਿਹਾ ਕਿ ਸੂਬੇ ’ਚ ਸਿਆਸੀ ਹਿੰਸਾ ’ਚ ਕਮੀ ਆਈ ਹੈ। ਉਨ੍ਹਾਂ ਸ਼ਾਹ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਖੁਦਕੁਸ਼ੀ ਨੂੰ ਵੀ ਸਿਆਸੀ ਕਤਲ ਕਰਾਰ ਦੇ ਦਿਤਾ ਜਾਂਦਾ ਹੈ। ਇੰਨਾ ਹੀ ਨਹੀਂ, ਮਮਤਾ ਨੇ ਕਿਹਾ ਕਿ ਭਾਜਪਾ ਪਤੀ-ਪਤਨੀ ਦੇ ਝਗੜੇ ਨੂੰ ਵੀ ਸਿਆਸੀ ਦੱਸ ਦਿੰਦੀ ਹੈ। ਮਮਤਾ ਨੇ ਕਿਹਾ ਕਿ ਪਛਮੀ ਬੰਗਾਲ ਕਈ ਮਾਨਕਾਂ ’ਤੇ ਕੇਂਦਰ ਦੇ ਅੰਕੜਿਆਂ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਨੇ ਅੰਕੜੇ ਦੱਸਦੇ ਹੋਏ ਕਿਹਾ ਕਿ ਬੰਗਾਲ 100 ਦਿਨਾਂ ਦਾ ਕੰਮ ਦੇਣ ’ਚ, ਗ੍ਰਾਮੀਣ ਰਿਹਾਇਸ਼ੀ, ਗ੍ਰਾਮੀਣ ਸੜਕ, ਈ-ਟੇਂਡਰਿੰਗ ਅਤੇ ਈ-ਗਵਰਨੈਂਸ ’ਚ ਪਹਿਲੇ ਨੰਬਰ ’ਤੇ ਹੈ।    (ਏਜੰਸੀ)