ਬਾਲੀਵੁਡ ਅਦਾਕਾਰਾ ਰਕੁਲਪ੍ਰੀਤ ਸਿੰਘ ਨੂੰ ਹੋਇਆ ਕੋਰੋਨਾ

ਏਜੰਸੀ

ਖ਼ਬਰਾਂ, ਪੰਜਾਬ

ਬਾਲੀਵੁਡ ਅਦਾਕਾਰਾ ਰਕੁਲਪ੍ਰੀਤ ਸਿੰਘ ਨੂੰ ਹੋਇਆ ਕੋਰੋਨਾ

image

ਮੁੰਬਈ, 22 ਦਸੰਬਰ : ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਦਸਿਆ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ ਅਤੇ ਫਿਲਹਾਲ ਇਕਾਂਤਵਾਸ 'ਚ ਹੈ | ਰਕੁਲ ਹੈਦਰਾਬਾਦ 'ਚ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ 'ਮੇਡੇ' ਦੀ ਸ਼ੁਟਿੰਗ ਕਰ ਰਹੀ ਸੀ | ਰਕੁਲ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ | ਉਨ੍ਹਾਂ ਨੇ ਅਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਤੋਂ ਅਪਣੀ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਟਵੀਟ ਕੀਤਾ, ''ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੋਵਿਡ 19 ਨਾਲ ਪੀੜਤ ਪਾਈ ਗਈ ਹਾਂ | ਮੈਂ ਠੀਕ ਹਾਂ ਅਤੇ ਫ਼ਿਲਹਾਲ ਅਰਾਮ ਕਰ ਰਹੀ ਹਾਂ ਤਾਕਿ ਜਲਦ ਤੋਂ ਜਲਦ ਸ਼ੂਟਿੰਗ 'ਤੇ ਵਾਪਸ ਆ ਸਕਾਂ |''        (ਪੀਟੀਆਈ)