ਡੇਢ ਸਾਲਾ ਬੱਚੀ ਨੂੰ ਕਲਯੁਗੀ ਫੁੱਫੜ ਨੇ ਬਣਾਇਆ ਹਵਸ ਦਾ ਸ਼ਿਕਾਰ
ਡੇਢ ਸਾਲਾ ਬੱਚੀ ਨੂੰ ਕਲਯੁਗੀ ਫੁੱਫੜ ਨੇ ਬਣਾਇਆ ਹਵਸ ਦਾ ਸ਼ਿਕਾਰ
ਆਦਮਪੁਰ, ਜਲੰਧਰ, 22 ਦਸੰਬਰ (ਪ੍ਰਸ਼ੋਤਮ, ਵਰਿੰਦਰ ਸ਼ਰਮਾ): ਉਸ ਸਮੇਂ ਰਿਸ਼ਤੇ ਤਾਰ-ਤਾਰ ਹੋ ਗਏ ਜਦੋਂ ਪਿੰਡ ਦਕੋਹਾ ਵਿਚ ਡੇਢ ਸਾਲਾ ਮਾਸੂਮ ਨੂੰ ਉਸ ਦੇ ਫੁੱਫੜ ਨੇ ਹੀ ਹਵਸ਼ ਦਾ ਸ਼ਿਕਾਰ ਬਣਾ ਦਿਤਾ¢ ਉਸ ਨੇ ਬੱਚੀ ਨਾਲ ਜਬਰ-ਜਨਾਹ ਦਾ ਯਤਨ ਕੀਤਾ¢ ਬੱਚੀ ਦੀਆਂ ਚੀਕਾਂ ਸੁਣ ਜਦੋਂ ਪਰਵਾਰ ਵਾਲੇ ਅੰਦਰ ਆਏ ਤਾਂ ਮੁਲਜ਼ਮ ਮÏਕੇ ਤੋਂ ਫ਼ਰਾਰ ਹੋ ਗਿਆ¢ ਸੂਚਨਾ ਮਿਲਦੇ ਹੀ ਦਕੋਹਾ ਚÏਕੀ ਪੁਲਿਸ ਮÏਕੇ ਉਤੇ ਪਹੁੰਚੀ¢ ਬੱਚੀ ਨੂੰ ਮੈਡੀਕਲ ਅਤੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ¢ ਦੇਰ ਰਾਤ ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ¢
ਜਾਣਕਾਰੀ ਮੁਤਾਬਕ ਦਕੋਹਾ ਵਿਚ ਰਹਿਣ ਵਾਲੇ ਇਕ ਵਿਅਕਤੀ ਦਾ ਜੀਜਾ ਉਸ ਨੂੰ ਘਰ ਮਿਲਣ ਲਈ ਆਇਆ¢ ਘਰ ਵਿਚ ਡੇਢ ਸਾਲ ਦੀ ਬੱਚੀ ਸੀ¢ ਪਰਵਾਰ ਵਾਲੇ ਕਿਸੇ ਕੰਮ ਕਾਰਨ ਬਾਹਰ ਗਏ ਤਾਂ ਬੱਚੀ ਨੂੰ ਫੁੱਫੜ ਕੋਲ ਛੱਡ ਦਿਤਾ¢ ਕੁੱਝ ਦੇਰ ਬਾਅਦ ਪਰਵਾਰ ਵਾਲੇ ਘਰ ਆਏ ਤਾਂ ਬੱਚੀ ਦੇ ਚੀਕਾਂ ਦੀਆਂ ਅਵਾਜ਼ਾਂ ਆਈਆਂ¢ ਉਹ ਤੇਜ਼ੀ ਨਾਲ ਅੰਦਰ ਗਏ ਤਾਂ ਪਰਵਾਰ ਵਾਲਿਆਂ ਦੇ ਹੋਸ਼ ਉੱਡ ਗਏ¢ ਬੱਚੀ ਦਾ ਫੁੱਫੜ ਉਸ ਨਾਲ ਗ਼ਲਤ ਹਰਕਤਾਂ ਕਰ ਰਿਹਾ ਸੀ¢ ਪਰਵਾਰ ਵਾਲਿਆਂ ਨੂੰ ਵੇਖ ਅਰੋਪੀ ਉਨ੍ਹਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ¢ ਐਸਆਈ ਮਨਜੀਤ ਕÏਰ ਨੇ ਦਸਿਆ ਕਿ ਬੱਚੀ ਦੀ ਹਾਲਤ ਕੁੱਝ ਗੰਭੀਰ ਹੈ¢ ਉਨ੍ਹਾਂ ਦਸਿਆ ਕਿ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ¢ ਜਲਦ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ¢