ਮੁੰਬਈ ਦੇ ਕਲੱਬ ’ਚ ਪੁਲਿਸ ਦਾ ਛਾਪਾ, ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਸਣੇ 34 ਗਿ੍ਰ੍ਰਫ਼ਤਾਰ, ਜ਼ਮਾਨਤ ’
ਮੁੰਬਈ ਦੇ ਕਲੱਬ ’ਚ ਪੁਲਿਸ ਦਾ ਛਾਪਾ, ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਸਣੇ 34 ਗਿ੍ਰ੍ਰਫ਼ਤਾਰ, ਜ਼ਮਾਨਤ ’ਤੇ ਰਿਹਾਅ
ਗਾਇਕ ਬਾਦਸ਼ਾਹ ਬਾਰ ਦੇ ਪਿਛਲੇ ਗੇਟ ਤੋਂ ਭਜਿਆ, ਪੁਲਿਸ ਨੇ ਭੇਜਿਆ ਨੋਟਿਸ
ਮੁੰਬਈ, 22 ਦਸੰਬਰ : ਪੁਲਿਸ ਨੇ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ ਕੋਲ ਇਕ ਕਲੱਬ ’ਤੇ ਛਾਪੇਮਾਰੀ ਕੀਤੀ ਅਤੇ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਕਿ੍ਰਕਟਰ ਸੁਰੇਸ਼ ਰੈਨਾ, ਸਿੰਗਰ ਗੁਰੂ ਰੰਧਾਵਾ ਤੇ ਅਦਾਕਾਰ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੂਜੈਨ ਖ਼ਾਨ ਸਮੇਤ 34 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵਲੋਂ ਡੈ੍ਰਗਨ ਫਲਾਈ ਐਕਸਪੀਰੀਅੰਸ ਨਾਂ ਦੇ ਇਕ ਕਲੱਬ ’ਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ 13 ਔਰਤਾਂ ਅਤੇ ਕਲੱਬ ਦੇ ਸੱਤ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਨੇ ਦਸਿਆ ਕਿ ਔਰਤਾਂ ਨੂੰ ਨੋਟਿਸ ਦੇ ਕੇ ਛੱਡ ਦਿਤਾ ਗਿਆ ਜਦਕਿ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿਤਾ ਗਿਆ। ਕੋਰੋਨਾ ਦੇ ਨਿਯਮਾਂ ਦਾ ਪਾਲਣ ਨਾ ਕਰਦੇ ਹੋਏ ਫੜਿਆ ਸੀ ਜਿਨ੍ਹਾਂ ਨੂੰ ਬਾਅਦ ’ਚ ਜ਼ਮਾਨਤ ਦੇ ਕੇ ਰਿਹਾ ਕਰ ਦਿਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਿੰਗਰ ਬਾਦਸ਼ਾਹ ਕਲੱਬ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜਣ ’ਚ ਕਾਮਯਾਬ ਰਿਹਾ। ਇਸ ਗੱਲ ਦਾ ਪਤਾ ਲਗਣ ਤੋਂ ਬਾਅਦ ਪੁਲਿਸ ਨੇ ਬਾਦਸ਼ਾਹ ਨੂੰ ਵੀ ਨੋਟਿਸ ਭੇਜਿਆ ਹੈ। ਪੁਲਿਸ ਨੇ ਧਾਰਾ 188, 269, ਦੀ ਧਾਰਾ 34 ਤੇ ਤਹਿਤ ਇਥੇ ਫੜੇ ਗਏ 34 ਲੋਕਾਂ ’ਤੇ ਮਾਮਲਾ ਦਰਜ ਕੀਤਾ ਹੈ।
ਦਸਿਆ ਜਾ ਰਿਹਾ ਹੈ ਕਿ ਪਾਰਟੀ ’ਚ 19 ਲੋਕ ਦਿੱਲੀ ਤੋਂ ਆਏ ਸਨ ਅਤੇ ਹੋਰ ਲੋਕ ਪੰਜਾਬ ਤੇ ਦਖਣੀ ਮੁੰਬਈ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੇ ਸ਼ਰਾਬ ਪੀਤੀ ਹੋਈ ਸੀ। ਕਲੱਬ ਵਲੋਂ ਫਿਲਹਾਲ ਕੋਈ ਬਿਆਨ ਨਹੀਂ ਆਇਆ ਹੈ। ਮੁੰਬਈ ਪੁਲਿਸ ਨੇ ਸ਼ੱਕ ਹੈ ਕਿ ਕਈ ਹੋਰ ਲੋਕ ਵੀ ਭੱਜਣ ’ਚ ਕਾਮਯਾਬ ਹੋਏ ਹਨ। ਇਸ ਲਈ ਸੀਸੀਟੀਵੀ ਤਸਵੀਰਾਂ ਦੇਖੀਆਂ ਜਾ ਰਹੀਆਂ ਹਨ। ਇਨ੍ਹਾਂ ਲੋਕਾਂ ਨੂੰ ਵੀ ਨੋਟਿਸ ਭੇਜਿਆ ਜਾਵੇਗਾ। ਕਲੱਬ ਦੇ ਤੈਅ ਸਮੇਂ ਤੋਂ ਜਿਆਦਾ ਦੇਰ ਤਕ ਖੁਲੇ ਰਹਿਣ ਅਤੇ ਕੋਰੋਨਾ ਵਾਇਰਸ ਸਬੰਧੀ ਨਿਯਮਾਂ ਦਾ ਪਾਲਣ ਨਹੀਂ ਕਰਨ ਦੇ ਕਾਰਨ ਕਲੱਬ ’ਤੇ ਛਾਪੇਮਾਰੀ ਕੀਤੀ ਗਈ। (ਪੀਟੀਆਈ)